ਬਾਜ਼ਾਰ 'ਚ ਗਿਰਾਵਟ ਨੂੰ ਟਰੰਪ ਮੰਨ ਰਹੇ ਹਨ ਵੱਡੀ ਗਲਤੀ, ਦੱਸੀ ਇਹ ਵਜ੍ਹਾ

ਖ਼ਬਰਾਂ, ਕੌਮਾਂਤਰੀ

ਵਾਸ਼ਿੰਗਟਨ - ਇਸ ਕਾਰੋਬਾਰੀ ਹਫਤੇ ਦੀ ਜਦੋਂ ਸ਼ੁਰੂਆਤ ਹੋਈ ਤਾਂ ਅਮਰੀਕੀ ਸ਼ੇਅਰ ਬਾਜ਼ਾਰ ਨੂੰ ਪਿਛਲੇ 6 ਸਾਲਾਂ 'ਚ ਸਭ ਤੋਂ ਵੱਡਾ ਝਟਕਾ ਲੱਗਾ। 5 ਫਰਵਰੀ ਨੂੰ 6 ਸਾਲ ਦੇ ਦੌਰਾਨ ਇਹ ਪਹਿਲੀ ਵਾਰ ਸੀ ਜਦੋਂ ਡਾਓ ਜੋਨਸ 1100 ਤੋਂ ਵੀ ਜ਼ਿਆਦਾ ਅੰਕ ਟੁੱਟ ਕੇ ਬੰਦ ਹੋਇਆ। ਇਸ ਕਾਰਨ ਭਾਰਤੀ ਸ਼ੇਅਰ ਬਾਜ਼ਾਰ 'ਚ ਵੀ ਭਾਰੀ ਗਿਰਾਵਟ ਦੇਖਣ ਨੂੰ ਮਿਲੀ। ਬਾਜ਼ਾਰ 'ਚ ਆਈ ਇਸ ਗਿਰਾਵਟ ਨਾਲ ਨਿਵੇਸ਼ਕ ਪਰੇਸ਼ਾਨ ਹੋ ਗਏ, ਪਰ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਇਹ ਕੁਝ ਰਾਸ ਨਹੀਂ ਆਇਆ।

ਡੋਨਾਲਡ ਟਰੰਪ ਨੇ ਇਸ ਨੂੰ ਆਰਥਿਕਤਾ ਨਿਰੀਖਣ 'ਤੇ ਆ ਰਹੀ ਗੁੱਡ ਨਿਊਜ਼ ਵਿਚਾਲੇ ਸ਼ੇਅਰ ਬਾਜ਼ਾਰ 'ਚ ਇਹ ਗਿਰਾਵਟ ਬਹੁਤ ਵੱਡੀ ਗਲਤੀ ਹੈ। ਉਨ੍ਹਾਂ ਨੇ ਸ਼ੇਅਰ ਬਾਜ਼ਾਰ 'ਚ ਆਈ ਇਸ ਗਿਰਾਵਟ ਨੂੰ ਲੈ ਕੇ ਟਵੀਟ ਕੀਤਾ ਅਤੇ ਆਪਣੇ ਵਿਚਾਰ ਸਾਂਝਾ ਕੀਤਾ। ਉਨ੍ਹਾਂ ਨੇ ਟਵੀਟ 'ਚ ਕਿਹਾ, 'ਪਹਿਲਾਂ ਜਦੋਂ ਚੰਗੀਆਂ ਖਬਰਾਂ (ਗੁਡ ਨਿਊਜ਼) ਆਉਂਦੀਆਂ ਸਨ, ਤਾਂ ਸ਼ੇਅਰ ਬਾਜ਼ਾਰ ਉੱਪਰ ਜਾਂਦਾ ਸੀ। ਅੱਜ ਜਦੋਂ ਚੰਗੀ ਖਬਰ ਆਉਂਦੀ ਹੈ, ਤਾਂ ਸ਼ੇਅਰ ਬਾਜ਼ਾਰ ਹੇਠਾਂ ਚਲਾ ਜਾਂਦਾ ਹੈ।

ਉਨ੍ਹਾਂ ਨੇ ਆਪਣੇ ਟਵੀਟ ਦੇ ਜ਼ਰੀਏ ਇਹ ਦੱਸਣ ਦੀ ਕੋਸ਼ਿਸ਼ ਵੀ ਕੀਤੀ ਕਿ ਆਰਥਿਕਤਾ ਦੇ ਅੱਗੇ ਵੀ ਚੰਗੇ ਦਿਨ ਆ ਰਹੇ ਹਨ। ਟਰੰਪ ਨੇ ਕਿਹਾ ਕਿ ਆਰਥਿਰਕਤਾ ਦੇ ਪੱਧਰ 'ਤੇ ਆ ਰਹੀਆਂ ਚੰਗੀਆਂ ਖਬਰਾਂ ਤੋਂ ਬਾਅਦ ਵੀ ਸ਼ੇਅਰ ਬਾਜ਼ਾਰ ਹੇਠਾਂ ਡਿੱਗ ਰਿਹਾ ਹੈ, ਤਾਂ ਇਹ ਬਹੁਤ ਵੱਡੀ ਗਲਤੀ ਹੈ। ਆਪਣੇ ਟਵੀਟ 'ਚ ਉਨ੍ਹਾਂ ਨੇ ਲਿੱਖਿਆ, 'ਬਹੁਤ ਵੱਡੀ ਗੱਲਤ, ਸਾਡੇ ਕੋਲ ਆਰਥਿਕਤਾ ਨੂੰ ਲੈ ਕੇ ਬਹੁਤ ਚੰਗੀਆਂ ਖਬਰਾਂ ਹਨ।' ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਅਮਰੀਕੀ ਸ਼ੇਅਰ ਬਾਜ਼ਾਰ 1175 ਅੰਕਾ ਦੀ ਵੱਡੀ ਗਿਰਾਵਟ ਦੇ ਨਾਲ ਬੰਦ ਹੋਇਆ। 

ਪਿਛਲੇ 6 ਸਾਲਾਂ ਦੇ ਦੌਰਾਨ ਡਾਓ ਜੋਨਸ 'ਚ ਆਈ ਇਹ ਸਭ ਤੋਂ ਵੱਡੀ ਗਿਰਾਵਟ ਸੀ। ਮਾਹਿਰਾਂ ਦਾ ਕਹਿਣਾ ਹੈ ਕਿ ਬਾਂਡ ਯੀਲਡ ਵਧਣ ਕਾਰਨ ਬਾਜ਼ਾਰ 'ਚ ਇਹ ਗਿਰਾਵਟ ਦੇਖਣ ਨੂੰ ਮਿਲੀ ਹੈ।ਅਮਰੀਕੀ ਸ਼ੇਅਰ ਬਾਜ਼ਾਰ 'ਚ ਆਈ ਇਸ ਗਿਰਾਵਟ ਦਾ ਅਸਰ ਮੰਗਲਵਾਰ ਨੂੰ ਭਾਰਤੀ ਸ਼ੇਅਰ ਬਾਜ਼ਾਰ 'ਤੇ ਵੀ ਦਿੱਖਿਆ ਅਤੇ ਇਥੇ ਵੀ ਭਾਰੀ ਭਾਰੀ ਗਿਰਾਵਟ ਦੇਖਣ ਨੂੰ ਮਿਲੀ। 

ਮੰਗਲਵਾਰ ਨੂੰ ਸ਼ੇਅਰ ਬਾਜ਼ਾਰਾਂ ਨੇ ਜਿੱਥੇ 1200 ਅੰਕਾਂ ਦਾ ਗਿਰਾਵਟ ਦੇ ਨਾਲ ਸ਼ੁਰੂਆਤ ਕੀਤੀ। ਉਥੇ ਨਿਫਟੀ ਵੀ 300 ਅੰਕਾਂ ਦੀ ਗਿਰਾਵਟ ਦੇ ਨਾਲ ਖੁਲ੍ਹਿਆ।ਬਜਟ ਤੋਂ ਬਾਅਦ ਲਗਾਤਾਰ ਸ਼ੇਅਰ ਬਾਜ਼ਾਰ 'ਚ ਗਿਰਾਵਟ ਦਾ ਦੌਰਾ ਰਿਹਾ। ਲਾਂਗ ਟਰਮ ਟੈਪੀਟਲ ਗੇਂਸ 'ਤੇ ਟੈਕਸ ਲਾਏ ਜਾਣ ਨਾਲ ਬਾਜ਼ਾਰ 'ਚ ਗਿਰਾਵਟ ਜਾਰੀ ਰਹੀ। 

ਮੰਗਲਵਾਰ ਨੂੰ ਅਮਰੀਕੀ ਬਾਜ਼ਾਰ ਦੇ ਭਾਰੀ ਗਿਰਾਵਟ ਦੇ ਨਾਲ ਬੰਦ ਹੋਣ ਦਾ ਅਸਰ ਕਾਫੀ ਜ਼ਿਆਦਾ ਘਰੇਲੂ ਬਾਜ਼ਾਰ 'ਤੇ ਵੀ ਪਿਆ ਹੈ। ਹਾਲਾਂਕਿ ਬੁੱਧਵਾਰ ਨੂੰ ਸ਼ੇਅਰ ਬਾਜ਼ਾਰ 'ਚ ਸੁਧਾਰ ਨਜ਼ਰ ਆਇਆ ਹੈ ਅਤੇ ਵੀਰਵਾਰ ਨੂੰ ਵੀ ਬਾਜ਼ਾਰ ਨੇ ਵਾਧੇ ਦੇ ਨਾਲ ਸ਼ੁਰੂਆਤ ਕੀਤੀ ਹੈ।