ਬੇਟੇ ‘ਚ ਦਿੱੱਖੀ ਹਿਟਲਰ ਦੀ ਆਤਮਾ ,3 ਸਾਲਾ ਬੱੱਚੇ ਨੂੰ ਚਾਕੂ ਮਾਰਿਆ

ਖ਼ਬਰਾਂ, ਕੌਮਾਂਤਰੀ

ਅਮਰੀਕਾ ਦੇ ਫਲੋਰੀਡਾ ਵਿਚ ਇਕ ਸਨਕੀ ਮਾਂ ਨੇ ਆਪਣੇ ਤਿੰਨ ਸਾਲਾ ਬੱੱਚੇ ਨੂੰ ਬਹੁਤ ਹੀ ਬੇਰਹਿਮੀ ਨਾਲ ਚਾਕੂ ਮਾਰ ਦਿੱੱਤਾ ।ਜਿਸ ਨਾਲ ਉਸ ਬੱੱਚੇ ਦੀ ਮੌਤ ਹੋ ਗਈ। ਇਸ ਵਿਚ ਹੈਰਾਨੀ ਜਨਕ ਗੱੱਲ ਇਹ ਰਹੀ ਕਿ ਉਸ ਮਾਂ ਨੇ ਦਾਅਵਾ ਕੀਤਾ ਹੈ ਕਿ ਉਸਨੂੰ ਆਪਣੇ ਬੱੱਚੇ ਵਿਚ ਤਾਨਾਸ਼ਾਹ ‘ਹਿਟਲਰ’ ਦੀ ਆਤਮਾ ਦਿੱੱਖੀ ਸੀ ।ਜਿਸਤੋਂ ਬਾਅਦ ਉਸਨੇ ਇਹ ਕਦਮ ਚੁੱੱਕਿਆ। ਜ਼ਿਕਰੇਖਾਸ ਹੈ ਕਿ ਮਾਂ ਨੂੰ ਹਾਲੇ ਵੀ ਕਿਸੀ ਤਰ੍ਹਾਂ ਦਾ ਕੋਈ ਪਛਤਾਵਾ ਨਹੀਂ ਹੈ।

-ਫਲੋਰੀਡਾ ਵਿਚ ਰਹਿਣ ਵਾਲੀ ਮੋਨੀਕ ਰੋਬਿੰਸਨ (28) ਨੇ ਆਪਣਾ ਜੁਰਮ ਕਬੂਲ ਲਿਆ ਹੈ।
-ਪੁਛਤਾਛ ਤੋਂ ਬਾਅਦ ਮੋਨੀਕ ਨੇ ਦੱੱਸਿਆ ਕਿ ਉਸਦੇ ਬੇਟੇ ਜੋਨ ਵਿਚ ਹਿਟਲਰ ਦੀ ਆਤਮਾ ਆ ਗਈ ਹੈ।
-ਜੋਨ ਦਾ ਸ਼ਰੀਰ ਹੁਣ ਸ਼ੈਤਾਨ ਦਾ ਘਰ ਬਣ ਚੁੱੱਕਿਆ ਹੈ,ਜੋ ਫਿਰ ਲੋਕਾਂ ਦਾ ਖੂਨ ਬਹਾਉਂਦਾ ਹੈ।
-ਮੈਂ ਉਸ ਸ਼ੈਤਾਨ ਨੂੰ ਮਾਰ ਦਿੱੱਤਾ ਹੈ ਜਿਸਦਾ ਮੈਂਨੂੰ ਕੋਈ ਅਫਸੋਸ ਨਹੀਂ ਹੈ।
ਚਾਕੂ ਮਾਰਕੇ ਬੇਟੇ ਦੀ ਕੀਤੀ ਹੱੱਤਿਆ

ਬੇਟੇ ਦੀ ਹੱੱਤਿਆ ਤੋਂ ਬਾਅਦ ਖੁੱੱਦ ਹੀ ਮੋਨੀਕ ਨੇ ਆਪਣਾ ਜੁਰਮ ਕਬੂਲ ਕੀਤਾ
-ਮੋਨੀਕ ਨੇ ਪੈਟ੍ਰੋਲਿੰਗ ਤੇ ਨਿਕਲੀ ਪੁਲਿਸ ਨੂੰ ਖੁੱੱਦ ਰੋਕ ਕੇ ਕਿਹਾ ਕਿ ਉਸਨੂੰ ਗ੍ਰਿਫਤਾਰ ਕਰ ਲਿਆ ਜਾਵੇ।
-ਜਦੋਂ ਪੁਲਿਸ ਵਾਲੇ ਕਾਰਨ ਪੁੱੱਛਣ ਲੱਗੇ ਤਾਂ ਉਸਨੇ ਕਿਹਾ ਕਿ ਮੈਂ ਆਪਣੇ ਬੇਟੇ ਦਾ ਕਤਲ ਕਰਕੇ ਉਸਦੀ ਲਾਸ਼ ਘਰ ਦੇ ਪਿੱੱਛੇ ਸੁੱੱਟ ਦਿੱੱਤੀ ਹੈ।ਪੁਲਿਸ ਨੂੰ ਘਰ ਦੇ ਪਿੱੱਛੇ ਹੀ ਸੂਟਕੇਸ ਦੇ ਵਿਚ ਬੱੱਚੇ ਦੀ ਲਾਸ਼ ਮਿਲੀ।
-ਕੋਰਟ ਨੇ ਮਾਮਲੇ ਦੀ ਸੁਣਵਾਈ ਕਰਦੇ ਹੋਏ ਕਿਹਾ ਕਿ ਮੋਨੀਕ ਦੀ ਦਿਮਾਗੀ ਹਾਲਤ ਠੀਕ ਨਹੀਂ ਹੈ।