ਭਾਰਤ ਅਤੇ ਕੈਨੇਡਾ 'ਚ 6 ਅਹਿਮ ਸਮਝੌਤੇ, ਪੀਐਮ ਮੋਦੀ ਨੇ ਟਰੂਡੋ ਸਾਹਮਣੇ ਚੁੱਕਿਆ ਅੱਤਵਾਦ ਦਾ ਮੁੱਦਾ

ਖ਼ਬਰਾਂ, ਕੌਮਾਂਤਰੀ

ਪੀਐਮ ਦੇ ਬਿਆਨ ਦੇ ਮੁੱਖ ਬਿੰਦੂ

ਨਵੀਂ ਦਿੱਲੀ : ਭਾਰਤ ਅਤੇ ਕੈਨੇਡਾ 'ਚ 6 ਅਹਿਮ ਸਮਝੌਤਿਆਂ 'ਤੇ ਹਸਤਾਖਰ ਹੋਏ ਹਨ। ਇਸ 6 ਮਹੱਤਵਪੂਰਣ ਸਮਝੌਤਿਆਂ ਵਿਚ ਇਲੈਕਟ੍ਰੋਨਿਕਸ, ਪੈਟਰੋਲੀਅਮ, ਸਪੋਟਸ, ਕਾਮਰਡ ਐਂਡ ਇੰਡਸਟਰੀਅਲ ਪਾਲਿਸੀ, ਉੱਚ ਸਿੱਖਿਆ ਅਤੇ ਸਾਇੰਸ, ਟੈਕਨੋਲਾਜੀ ਅਤੇ ਇੰਨੋਵੇਸ਼ਨ ਸ਼ਾਮਿਲ ਹੈ। ਹੈਦਰਾਬਾਦ ਹਾਊਸ ਵਿਚ ਦੋਪੱਖੀ ਗੱਲ ਬਾਤ ਖਤਮ ਹੋਣ ਦੇ ਬਾਅਦ ਪ੍ਰਧਾਨਮੰਤਰੀ ਨਰਿੰਦਰ ਮੋਦੀ ਅਤੇ ਕੈਨੇਡਾ ਦੇ ਪੀਐਮ ਜਸਟਿਨ ਟਰੂਡੋ ਨੇ ਸਾਂਝੀ ਪ੍ਰੈਸ ਕਾਨਫਰੰਸ ਕੀਤੀ। ਇਸ ਦੌਰਾਨ ਪੀਐਮ ਮੋਦੀ ਨੇ ਕੈਨੇਡਾ ਦੇ ਪੀਐਮ ਅਤੇ ਉਨ੍ਹਾਂ ਦੇ ਪਰਿਵਾਰ ਦੇ ਭਾਰਤ ਆਉਣ 'ਤੇ ਖੁਸ਼ੀ ਜਤਾਈ। ਇਸ ਵਿਚ ਪੀਐਮ ਮੋਦੀ ਨੇ ਕਿਹਾ ਕਿ ਅੱਤਵਾਦ ਲੋਕਤੰਤਰ ਲਈ ਖ਼ਤਰਾ ਹੈ। ਉਨ੍ਹਾਂ ਨੇ ਕਿਹਾ, ਅਸੀਂ ਕਈ ਮੁੱਦਿਆਂ 'ਤੇ ਚਰਚਾ ਕੀਤੀ। ਅੱਤਵਾਦ ਅਤੇ ਉਗਰਵਾਦ ਸਾਡੇ ਵਰਗੇ ਦੇਸ਼ਾਂ ਲਈ ਖ਼ਤਰਾ ਹਨ ਅਤੇ ਇਨ੍ਹਾਂ ਤੱਤਾਂ ਨਾਲ ਲੜਨ ਲਈ ਸਾਨੂੰ ਇੱਕਜੁਟ ਹੋਣ ਦੀ ਜ਼ਰੂਰਤ ਹੈ।