ਭਾਰਤ ਦੇ ਇਸ ਮੁੰਡੇ ਨੇ ਕੀਤਾ ਕਮਾਲ, ਚੀਨ ਤੋਂ ਖੋਹਿਆ 5 ਸਾਲਾ ਪੁਰਾਣਾ ਵਰਲਡ ਰਿਕਾਰਡ

ਖ਼ਬਰਾਂ, ਕੌਮਾਂਤਰੀ

ਸਾਗਰ ਦੇ ਅਭੀਸ਼ੇਕ ਚੌਬੇ ਨੇ ਆਪਣਾ ਨਾਮ ਗਿਨੀਜ ਬੁੱਕ ਆਫ ਵਰਲਡ ਰਿਕਾਰਡ ਵਿੱਚ ਦਰਜ ਕਰਾਇਆ ਹੈ। ਉਨ੍ਹਾਂ ਨੇ ਆਪਣੇ ਮੋਢਿਆ ( ਬੱਖਾ ਦੀਆਂ ਹੱਡੀਆਂ) ਨਾਲ 55.44 ਕਿੱਲੋ ਭਾਰ 21 ਸੈਕਿੰਡ ਤੱਕ ਚੁੱਕ ਕੇ ਚੀਨ ਦੇ ਫੇਂਗ ਯਿਕਸੀ ਦੇ 2012 ਦਾ ਪੰਜ ਸਾਲ ਪੁਰਾਣਾ ਰਿਕਾਰਡ ਤੋੜ ਆਪਣੇ ਨਾਮ ਕਰ ਲਿਆ ਹੈ। 

ਫੇਂਗ ਯਿਕਸੀ ਦੇ ਨਾਮ 51.40 ਕਿੱਲੋ ਭਾਰ 8 ਸੈਕਿੰਡ ਤੱਕ ਚੁੱਕਣ ਦਾ ਰਿਕਾਰਡ ਸੀ, ਇਸਨੂੰ ਅਭੀਸ਼ੇਕ ਨੇ ਹੋਰ ਜ਼ਿਆਦਾ ਬਿਹਤਰ ਕਰਦੇ ਹੋਏ ਤੋੜਿਆ। ਅਭੀਸ਼ੇਕ ਚੌਬੇ ਨੇ ਇਸ ਤੋਂ ਪਹਿਲਾਂ ਦਸੰਬਰ 2016 ਵਿੱਚ ਮੋਢਿਆ ਨਾਲ 1070 ਕਿੱਲੋ ਭਾਰ ਦੀ ਕਾਰ ਨੂੰ 27 ਮੀਟਰ ਤੱਕ ਖਿਚ ਕੇ ਪਹਿਲੀ ਵਾਰ ਆਪਣਾ ਨਾਮ ਗਿਨੀਜ ਬੁੱਕ ਆਫ ਵਰਲਡ ਰਿਕਾਰਡ ਵਿੱਚ ਦਰਜ ਕਰਾਇਆ ਸੀ।