ਭਾਰਤ ਪੁੱਜਣ 'ਤੇ ਵੀਅਤਨਾਮ ਦੇ ਰਾਸ਼ਟਰਪਤੀ ਦਾ ਸ਼ਾਨਦਾਰ ਸਵਾਗਤ, PM ਮੋਦੀ ਨਾਲ ਕਰਨਗੇ ਮੁਲਾਕਾਤ

ਖ਼ਬਰਾਂ, ਕੌਮਾਂਤਰੀ

ਨਵੀਂ ਦਿੱਲੀ : ਤਿੰਨ ਦਿਨਾਂ ਭਾਰਤ ਦੌਰੇ 'ਤੇ ਆਏ ਵੀਅਤਨਾਮ ਦੇ ਰਾਸ਼ਟਰਪਤੀ ਤਰਾਨ ਦਾਈ ਕਵਾਂਗ ਦਾ ਰਾਸ਼ਟਰਪਤੀ ਭਵਨ ਵਿਚ ਸ਼ਾਨਦਾਰ ਸਵਾਗਤ ਕੀਤਾ ਗਿਆ। ਰਾਸ਼ਟਰਪਤੀ ਭਵਨ ਵਿਚ ਤਰਾਨ ਦਾਈ ਕਵਾਂਗ ਨੂੰ ਗਾਰਡ ਆਫ ਆਨਰ ਦੇਕੇ ਸਨਮਾਨਿਤ ਕੀਤਾ ਗਿਆ। ਰਾਸ਼ਟਰਪਤੀ ਭਵਨ ਵਿਚ ਪ੍ਰੋਗਰਾਮ ਵਿਚ ਸ਼ਿਰਕਤ ਕਰਨ ਦੇ ਬਾਅਦ ਤਰਾਨ ਦਾਈ ਕਵਾਂਗ ਪ੍ਰਧਾਨਮੰਤਰੀ ਮੋਦੀ ਨਾਲ ਮੁਲਾਕਾਤ ਕਰ ਦੋਪੱਖੀ ਗੱਲਬਾਤ ਕਰਨਗੇ। ਅੰਦਾਜ਼ੇ ਲਗਾਏ ਜਾ ਰਹੇ ਹਨ ਕਿ ਦੋਨਾਂ ਦੇਸ਼ਾਂ ਦੇ ਸਿਖਰ ਰਾਜਨੇਤਾਵਾਂ ਦੇ ਵਿਚ ਰੱਖਿਆ ਅਤੇ ਵਪਾਰਕ ਸਬੰਧਾਂ 'ਤੇ ਕੋਈ ਗੱਲਬਾਤ ਹੋ ਸਕਦੀ ਹੈ।