ਭਾਰਤੀ ਅੰਬੈਸੀ ਵੱਲੋਂ ਸਰਬੰਸਦਾਨੀ ਕੁਰਬਾਨੀ ਦਾ ਸੁਨੇਹਾ ਪਹੁੰਚਾਉਣ ਲਈ 350ਵੀਂ ਸ਼ਤਾਬਦੀ ਮਨਾਉਣ ਦਾ ਫੈਸਲਾ

ਖ਼ਬਰਾਂ, ਕੌਮਾਂਤਰੀ

ਵਾਸ਼ਿੰਗਟਨ: ਗੁਰੂ ਗੋਬਿੰਦ ਸਿੰਘ ਜੀ ਦੀ 350ਵੀਂ ਸ਼ਤਾਬਦੀ ਮਨਾਉਣ ਦਾ ਦੌਰ ਪਿਛਲੇ ਇੱਕ ਸਾਲ ਤੋਂ ਪੂਰੀ ਦੁਨੀਆ 'ਚ ਚੱਲ ਰਿਹਾ ਹੈ ਭਾਵੇਂ ਗੁਰੂ ਘਰਾਂ ਵੱਲੋਂ ਇਸ ਨੂੰ ਮਨਾਉਣ ਲਈ ਆਪਣੀਆਂ ਵੱਖ-ਵੱਖ ਧਾਰਮਿਕ ਰੀਤਾਂ ਅਨੁਸਾਰ ਮਨਾਇਆ ਹੈ। ਪਰ ਭਾਰਤੀ ਅੰਬੈਸੀ ਵੱਲੋਂ ਵਿਦੇਸ਼ੀ ਸੰਗਤਾਂ ਅਤੇ ਅਮਰੀਕਨਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਦੀਆਂ ਸਿੱਖਿਆਵਾਂ, ਅਦੁੱਤੀ ਜੀਵਨ ਅਤੇ ਉਨ੍ਹਾਂ ਵੱਲੋਂ ਦਿੱਤਾ ਸਰਬੰਸਦਾਨੀ ਕੁਰਬਾਨੀ ਦਾ ਸੁਨੇਹਾ ਹਰੇਕ ਤੱਕ ਪਹੁੰਚਾਉਣ ਲਈ 350ਵੀਂ ਸ਼ਤਾਬਦੀ ਮਨਾਉਣ ਦਾ ਫੈਸਲਾ ਲਿਆ ਹੈ।

ਜਿਸ ਲਈ ਤਿਆਰੀਆਂ ਦਾ ਦੌਰਾ ਸ਼ੁਰੂ ਹੋ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਸ਼ਤਾਬਦੀ ਨੂੰ ਮਨਾਉਣ ਲਈ 6 ਨਵੰਬਰ 2017 ਦਾ ਦਿਹਾੜਾ ਚੁਣਿਆ ਗਿਆ ਹੈ, ਜਿਸ ਨੂੰ ਰੋਨਾਲਡ ਰੀਗਨ ਬਿਲਡਿੰਗ ਵਾਸ਼ਿੰਗਟਨ ਡੀ. ਸੀ. ਦੇ ਹਾਲ 'ਚ ਮਨਾਇਆ ਜਾਵੇਗਾ। ਭਾਵੇਂ ਇਸ ਨੂੰ ਅੰਤਰ-ਰਾਸ਼ਟਰੀ ਰੰਗਤ ਦੇਣ ਲਈ ਉੱਚਕੋਟੀ ਦੇ ਕੀਰਤਨੀਏ ਅਤੇ ਧਾਰਮਿਕ ਸਿੱਖਿਆ ਦੇ ਮਾਹਿਰਾਂ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਸਬੰਧੀ ਰਜਿਸਟ੍ਰੇਸ਼ਨ ਨਿਮੰਤਰਨ ਅੰਬੈਸੀ ਵੱਲੋਂ ਭੇਜਣੇ ਸ਼ੁਰੂ ਕਰ ਦਿੱਤੇ ਹਨ। 

ਧਾਰਮਿਕ ਮਾਹਿਰਾਂ ਦਾ ਕਹਿਣਾ ਹੈ ਕਿ ਅੰਬੈਸੀ ਨੂੰ ਕੁਝ ਅਜਿਹੀਆਂ ਸਿੱਖ ਸੰਸਥਾਵਾਂ ਦੀ ਸਲਾਹ ਲੈਣੀ ਚਾਹੀਦੀ ਹੈ, ਜਿਨ੍ਹਾਂ ਦਾ ਸਿੱਖ ਕਮਿਊਨਿਟੀ 'ਚ ਨਾਂ ਹੈ ਅਤੇ ਉਹ ਕਮਿਊਨਿਟੀ ਲਈ ਕੁੱਝ ਕਰ ਗੁਜਰ ਰਹੀਆਂ ਹਨ। ਇਸ 'ਚ ਸਿੱਖਸ ਆਫ ਅਮਰੀਕਾ, ਯੁਨਾਈਟਿਡ ਵਰਲਡ ਯੂਨਾਈਟਿਡ ਸੰਸਥਾਵਾਂ ਦਾ ਜ਼ਿਕਰ ਖਾਸ ਕਰਕੇ ਆ ਰਿਹਾ ਹੈ। ਕੁੱਝ ਸਖਸ਼ੀਅਤਾਂ ਵੱਲੋਂ ਅੰਬੈਸੀ ਨੂੰ ਜਾਣੂ ਵੀ ਕਰਵਾਇਆ ਹੈ ਕਿ ਉਹ ਇਸ ਪ੍ਰੋਗਰਾਮ ਨੂੰ ਅੰਤਿਮ ਛੋਹਾਂ ਦੇਣ ਤੋਂ ਪਹਿਲਾਂ ਇਕ ਮੀਟਿੰਗ ਸੱਦ ਕੇ ਜਿਸ 'ਚ ਸਾਰੇ ਪ੍ਰਬੰਧਾਂ ਅਤੇ ਧਾਰਮਿਕ ਪ੍ਰੋਗਰਾਮ ਨੂੰ ਵਿਚਾਰਿਆ ਜਾਵੇ ਤਾਂ ਜੋ ਇਹ ਸ਼ਤਾਬਦੀ ਪ੍ਰੋਗਰਾਮ ਇਤਿਹਾਸਕ ਬਣ ਸਕੇ। 

ਕਿਉਂਕਿ ਇਹ ਵਿਸ਼ਵ ਦੀ ਰਾਜਧਾਨੀ ਵਾਸ਼ਿੰਗਟਨ ਡੀ. ਸੀ. ਹੋ ਰਿਹਾ ਹੈ। ਜਿਸ ਦਾ ਸੁਨੇਹਾ ਪੂਰੇ ਸੰਸਾਰ ਨੂੰ ਜਾਣਾ ਹੈ। ਜਸਦੀਪ ਸਿੰਘ ਜੱਸੀ ਚੇਅਰਮੈਨ ਆਫ ਅਮਰੀਕਾ ਨੇ ਕਿਹਾ ਕਿ ਅੰਬੈਸੀ ਵੱਲੋਂ ਮਨਾਏ ਜਾਣ ਵਾਲੀ ਗੁਰੂ ਗੋਬਿੰਦ ਸਿੰਘ ਜੀ ਦੀ 350ਵੀਂ ਸ਼ਤਾਬਦੀ ਦਾ ਖਾਸ ਮਹੱਤਵ ਅਮਰੀਕਨਾਂ ਅਤੇ ਸਿੱਖ ਭਾਈਚਾਰੇ ਲਈ ਹੈ ਕਿਉਂਕਿ ਇਹ ਸ਼ਤਾਬਦੀ ਸੰਸਾਰ ਦੀ ਰਾਜਧਾਨੀ 'ਚ ਮਨਾਈ ਜਾ ਰਹੀ ਹੈ ਸੋ ਇਸ ਲਈ ਹਰੇਕ ਪਲ ਅਤੇ ਪ੍ਰਸਾਰਣ ਨੂੰ ਵਧੀਆ ਅਤੇ ਸੰਸਾਰ ਪੱਧਰ ਦਾ ਹੋਣਾ ਲਾਜ਼ਮੀ ਹੈ ਜਿਸ ਲਈ ਅੰਬੈਸੀ ਨੂੰ ਤੁਰੰਤ ਮੀਟਿੰਗ ਦਾ ਆਯੋਜਨ ਕਰਕੇ ਇਸ ਦੀ ਰੂਪ ਨੂੰ ਅੰਤਿਮ ਰੂਪ ਦੇਣਾ ਚਾਹੀਦਾ ਹੈ।