ਭਾਰਤੀ ਮੂਲ ਦੇ ਤਿੰਨ ਲੇਖਕ ਬ੍ਰਿਟਿਸ਼ ਸਾਹਿਤ ਐਵਾਰਡ ਦੀ ਦੌੜ ਵਿਚ

ਖ਼ਬਰਾਂ, ਕੌਮਾਂਤਰੀ


ਲੰਡਨ, 29 ਸਤੰਬਰ (ਹਰਜੀਤ ਸਿੰਘ ਵਿਰਕ): ਬੁਕਰ ਐਵਾਰਡ ਜੇਤੂ ਅਰਵਿੰਦ ਅੜਿਗਾ ਅਪਣੇ ਨਵੀਨਤਮ ਲੇਖ 'ਸਲੈਕਸ਼ਨ ਡੇਅ' ਲਈ ਬ੍ਰਿਟੇਨ ਦੇ 25000 ਡਾਲਰ ਦੇ ਸਾਲਾਨਾ ਦਖਣੀ ਏਸ਼ੀਆਈ ਸਾਹਿਤ ਐਵਾਰਡ ਦੀ ਦੌੜ ਵਿਚ ਹੈ। ਦਖਣੀ ਏਸ਼ੀਆਈ ਸਾਹਿਤ ਐਵਾਰਡ 'ਡੀ.ਐਸ.ਸੀ. ਪ੍ਰਾਈਜ਼' ਲਈ ਅੜਿਗਾ (42) ਦੇ ਨਾਲ ਭਾਰਤ ਅਤੇ ਸ੍ਰੀਲੰਕਾ ਨਾਲ ਸਬੰਧ ਰਖਣ ਵਾਲੇ ਚਾਰ ਹੋਰ ਲੇਖਕ ਵੀ ਦੌੜ ਵਿਚ ਹਨ।

ਇਨ੍ਹਾਂ ਲੋਕਾਂ ਵਿਚ ਮੁੰਬਈ 'ਚ ਪੈਦਾ ਹੋਈ ਅੰਜਲੀ ਜੋਸੇਫ਼ (ਦਿ ਲਿਵਿੰਗ) ਕੋਲੰਬੋ 'ਚ ਪੈਦਾ ਹੋਏ ਅਨੁਕ ਅਰੁਦਪ੍ਰਗਾਸਮ (ਦਿ ਸਟੋਰੀ ਆਫ਼ ਬ੍ਰੀਫ਼ ਮੈਰਿਜ) ਟੈਕਸਾਸ ਵਾਸੀ ਭਾਰਤੀ ਲੇਖਕ ਕਰਨ ਮਹਾਜਨ (ਦਿ ਐਸੋਸੀਏਸ਼ਨ ਆਫ਼ ਸਮਾਲ ਬਾਂਬਸ) ਅਤੇ ਭਾਰਤੀ ਅਮਰੀਕੀ ਸਟੀਫ਼ਨ ਅਲਟਰ (ਇਨ ਜਗਲਸ ਆਫ਼ ਨਾਈਟ) ਸ਼ਾਮਲ ਹਨ। ਜਿਊਰੀ ਹੁਣ ਜੇਤੂ ਤੈਅ ਕਰੇਗੀ ਜਿਸ ਦਾ ਐਲਾਨ ਬੰਗਲਾਦੇਸ਼ 'ਚ 18 ਨਵੰਬਰ ਨੂੰ ਢਾਕਾ ਸਾਹਿਤ ਮਹਾਂਉਤਸਵ ਵਿਚ ਕੀਤੀ ਜਾਵੇਗੀ।