ਮੈਡ੍ਰਿਡ: ਇਕ ਪਾਸੇ ਜਿੱਥੇ ਕੈਨੇਡਾ ਅਤੇ ਅਮਰੀਕਾ ਅਤੇ ਯੂਰਪ ਦੇ ਕਈ ਦੇਸ਼ਾਂ 'ਚ ਭਾਰੀ ਬਰਫਬਾਰੀ ਅਤੇ ਠੰਡ ਕਾਰਨ ਲੋਕਾਂ ਦਾ ਬਾਹਰ ਨਿਕਲਣਾ ਮੁਸ਼ਕਿਲ ਕੀਤਾ ਹੋਇਆ ਹੈ, ਜਿਸ ਦੌਰਾਨ ਆਵਾਜਾਈ ਵੀ ਪ੍ਰਭਾਵਿਤ ਹੋਈ ਹੈ। ਉਥੇ ਹੀ ਸ਼ਨੀਵਾਰ ਨੂੰ ਸਪੇਨ ਦੇ ਸ਼ਹਿਰ ਮੈਡ੍ਰਿਡ 'ਚ ਭਾਰੀ ਬਰਫਬਾਰੀ ਹੋਣ ਕਾਰਨ ਰਾਤ ਭਰ ਗੱਡੀਆਂ ਅਤੇ ਹੋਰ ਵਾਹਨ ਬਰਫ 'ਚ ਬੁਰੀ ਤਰ੍ਹਾਂ ਫਸ ਗਏ। ਬਰਫਬਾਰੀ ਜ਼ਿਆਦਾ ਹੋਣ ਕਾਰਨ ਸੜਕਾਂ 'ਤੇ ਜਿੱਥੇ ਬਰਫ ਜ਼ਿਆਦਾ ਜਮ ਗਈ ਉਥੇ ਹੀ ਗੱਡੀਆਂ ਅਤੇ ਹੋਰਨਾਂ ਵਾਹਨਾਂ 'ਚ ਸਫਰ ਕਰ ਰਹੇ ਲੋਕਾਂ ਨੂੰ ਆਪਣੀਆਂ ਗੱਡੀਆਂ 'ਚ ਹੀ ਬੈਠ ਕੇ ਸੁਰੱਖਿਆ ਅਧਿਕਾਰੀਆਂ ਵੱਲੋਂ ਮਦਦ ਕੀਤੇ ਜਾਣ ਦਾ ਇੰਤਜ਼ਾਰ ਕਰਨਾ ਪਿਆ।