ਭੂਚਾਲ ਦੇ ਤੇਜ਼ ਝਟਕਿਆਂ ਨਾਲ ਦਹਿਲਿਆ ਪਾਪੁਆ ਨਿਊ ਗਿਨੀ

ਖ਼ਬਰਾਂ, ਕੌਮਾਂਤਰੀ

ਗੋਰੋਕਾ: ਪਾਪੁਆ ਨਿਊ ਗਿਨੀ ‘ਚ ਐਤਵਾਰ ਨੂੰ ਭਾਰਤੀ ਸਮੇਂ ਮੁਤਾਬਕ ਦੇਰ ਰਾਤ ‘ਤੇ 7.5 ਤੀਬਰਤਾ ਦਾ ਭੂਚਾਲ ਆਇਆ। ਦੱਸਿਆ ਜਾ ਰਿਹਾ ਹੈ ਕਿ ਭੂਚਾਲ ਦਾ ਕੇਂਦਰ 10 ਕਿਲੋਮੀਟਰ ਤੱਕ ਦਾ ਸੀ। ਹਲੇਂ ਤੱਕ ਸਾਫ ਨਹੀਂ ਹੋ ਪਾਇਆ ਹੈ ਕਿ ਜਾਨ-ਮਾਲ ਦਾ ਕਿੰਨਾ ਨੁਕਸਾਨ ਹੋਇਆ ਹੈ।

ਪਾਪੁਆ ਨਿਊ ਗਿਨੀ ‘ਰਿੰਗ ਆਫ ਫਾਇਰ’ ‘ਤੇ ਸਥਿਤ ਹੈ ਇਸ ਲਈ ਇਥੇ ਹਮੇਸ਼ਾਂ ਭੂਚਾਲ ਦੇ ਖਤਰੇ ਬਣੇ ਰਹਿੰਦੇ ਹਨ। ਯੂ. ਐੱਸ. ਪੈਸਿਫਿਕ ਸੁਨਾਮੀ ਸੈਂਟਰ ਨੇ ਐਤਵਾਰ ਨੂੰ ਪਾਪੁਆ ਨਿਊ ਗਿਨੀ ‘ਚ ਆਏ ਇਸ ਭੂਚਾਲ ਦੀ ਪੁਸ਼ਟੀ ਕੀਤੀ। ਹਾਲੇ ਤੱਕ ਉਪਲੱਬਧ ਅੰਕੜਿਆਂ ਮੁਤਾਬਕ ਸੁਨਾਮੀ ਦਾ ਕੋਈ ਖਤਰਾ ਨਹੀਂ ਹੈ।