ਬ੍ਰਾਜ਼ੀਲ ਦੇ ਦੋ ਸਾਬਕਾ ਰਾਸ਼ਟਰਪਤੀਆਂ ਵਿਰੁਧ ਭ੍ਰਿਸ਼ਟਾਚਾਰ ਦੇ ਦੋਸ਼

ਖ਼ਬਰਾਂ, ਕੌਮਾਂਤਰੀ



ਬ੍ਰਾਸੀਲਿਆ, 6 ਸਤੰਬਰ: ਸਰਕਾਰੀ ਤੇਲ ਕੰਪਨੀ ਪੇਟ੍ਰੋਬ੍ਰਾਮ 'ਚ ਗ਼ਬਨ ਕਰਨ ਦੀ ਸਾਜਿਸ਼ ਰਚਣ ਦੇ ਮਾਮਲੇ 'ਚ ਦੋ ਸਾਬਕਾ ਰਾਸ਼ਟਰਪਤੀਆਂ ਡਿਲਮਾ ਰੋਸੇਫ਼ ਅਤੇ ਲੁਇਜ ਇਨਾਸਿਓ ਲੁਲਾ ਦਾ ਸਿਲਵਾ ਵਿਰੁਧ ਬ੍ਰਾਜ਼ੀਲ 'ਚ ਰਸਮੀ ਤੌਰ 'ਤੇ ਦੋਸ਼ ਲਗਾਏ ਹਨ। ਲੁਲਾ ਰਾਸ਼ਟਰਪਤੀ ਅਹੁਦਾ ਮੁੜ ਜਿੱਤਣ ਲਈ ਜੀਅ-ਤੋੜ ਕੋਸ਼ਿਸ਼ਾਂ ਕਰ ਰਹੇ ਹਨ, ਅਜਿਹੇ 'ਚ ਇਹ ਖ਼ਬਰ ਉਨ੍ਹਾਂ ਲਈ ਕਾਫ਼ੀ ਬੁਰੀ ਹੈ, ਜਦੋਂ ਕਿ ਰੋਸੇਫ਼ ਲੁਲਾ ਦੀ ਉਤਰਾਧਿਕਾਰੀ ਅਤੇ ਬ੍ਰਾਜ਼ੀਲ ਦੀ ਪਹਿਲੀ ਮਹਿਲਾ ਰਾਸ਼ਟਰਪਤੀ ਸਨ।

ਅਟਾਰਨੀ ਜਰਨਲ ਦੇ ਦਫ਼ਤਰ ਵਲੋਂ ਕੱਲ੍ਹ ਦਸਿਆ ਗਿਆ ਸੀ ਕਿ ਅਜਿਹਾ ਮੰਨਿਆ ਜਾਂਦਾ ਹੈ ਕਿ ਇਨ੍ਹਾ ਦੋਸ਼ਾਂ ਨੂੰ ਸਾਲ 2002 ਦੇ ਅੱਧ ਤੋਂ ਲੈ ਕੇ 12 ਮਈ 2016 ਦਰਮਿਆਨ ਅੰਜ਼ਾਮ ਦਿਤਾ ਗਿਆ, ਜਦੋਂ ਰੋਸੇਫ਼ ਦੋਸ਼ਾਂ ਦੀ ਕਾਰਵਾਈ ਕਾਰਨ ਮੁਲਤਵੀ ਕੀਤੇ ਜਾਣ ਦਾ ਸਾਹਮਣਾ ਕਰ ਰਹੀ ਸੀ।

ਦੋਸ਼ਾਂ ਮੁਤਾਬਕ ਉਨ੍ਹਾਂ ਦੀ ਵਰਕਸ ਪਾਰਟੀ ਨੇ ਕਥਿਤ ਤੌਰ 'ਤੇ 47.5 ਕਰੋੜ ਅਮਰੀਕੀ ਡਾਲਰ ਦਾ ਗ਼ਬਨ ਕੀਤਾ। ਇਹ ਗ਼ਬਨ ਪੇਟ੍ਰੋਬ੍ਰਾਮ, ਨੈਸ਼ਨਲ ਡਿਵੈਲਪਮੈਂਟ ਬੈਂਕ (ਬੀਐਨਡੀਈਐਸ) ਅਤੇ ਯੋਜਨਾ ਮੰਤਰਾਲੇ ਵਰਗੀਆਂ ਜਨਤਕ ਸੰਸਥਾਵਾਂ ਰਾਹੀਂ ਕੀਤਾ ਗਿਆ। ਅਟਾਰਨੀ ਜਰਨਲ ਰੋਡ੍ਰਿਗੋ ਜੇਨਟ ਨੇ ਦੋਸ਼ ਲਗਾਇਆ ਕਿ ਲੁਲਾ ਨੇ ਰਾਸ਼ਟਰੀ ਪੱਧਰ ਦੇ ਰਿਸ਼ਵਤਖੋਰੀ ਅਭਿਆਨ ਨੂੰ ਅੰਜਾਮ ਦਿਤਾ।