ਬ੍ਰਿਟੇਨ 'ਚ ਜਾਸੂਸ ਨੂੰ ਜ਼ਹਿਰ ਦੇਣ 'ਤੇ ਭੜਕਿਆ ਅਮਰੀਕਾ, ਬ੍ਰਿਟੇਨ ਨੂੰ ਰੂਸ 'ਤੇ ਸ਼ੱਕ

ਖ਼ਬਰਾਂ, ਕੌਮਾਂਤਰੀ

ਵਾਸ਼ਿੰਗਟਨ : ਅਮਰੀਕਾ ਨੇ ਬ੍ਰਿਟੇਨ ਵਿਚ ਕਥਿਤ ਤੌਰ 'ਤੇ ਰੂਸ ਵਲੋਂ ਸਾਬਕਾ ਜਾਸੂਸ ਅਤੇ ਉਸ ਦੀ ਬੇਟੀ ਦੀ ਹਤਿਆ ਕਰਨ ਲਈ ਜ਼ਹਿਰ ਦੇਣ ਦੀ ਘਟਨਾ 'ਤੇ ਗ਼ੁੱਸਾ ਪ੍ਰਗਟ ਕੀਤਾ ਹੈ। ਰੂਸ ਦੇ ਸਾਬਕਾ ਜਾਸੂਸ ਸੇਰਗਈ ਸਕਰੀਪਲ (66) ਅਤੇ ਬੇਟੀ ਯੂਲੀਆ (33) ਨੂੰ ਬੀਤੇ ਹਫ਼ਤੇ ਜ਼ਹਿਰ ਦੇ ਦਿਤਾ ਗਿਆ ਸੀ। ਇਸ ਪਦਾਰਥ ਦੀ ਚਪੇਟ ਵਿਚ ਇਕ ਪੁਲਿਸ ਕਰਮਚਾਰੀ ਵੀ ਆ ਗਿਆ ਸੀ ਤਿੰਨਾਂ ਦੀ ਹਾਲਤ ਗੰਭੀਰ ਹੈ। ਪ੍ਰਤੀਨਿਧੀ ਸਭਾ ਵਿਚ ਬਰਤਾਨਵੀ ਪ੍ਰਧਾਨ ਮੰਤਰੀ ਥੈਰੇਸਾ ਮੇਅ ਨੇ ਕਲ੍ਹ ਕਿਹਾ ਸੀ ਕਿ ਇਸ ਗੱਲ ਦੀ ''ਘੋਰ ਸੰਭਾਵਨਾ'' ਹੈ ਕਿ ਸਕਰੀਪਲ 'ਤੇ ਜ਼ਹਿਰ ਨਾਲ ਹਮਲਾ ਕਰਨ ਦੇ ਪਿਛੇ ਰੂਸ ਹੋ ਸਕਦਾ ਹੈ। ਉਸ ਨੇ ਬਰਤਾਨਵੀ ਦੀ ਵਿਦੇਸ਼ ਖੁਫ਼ੀਆ ਏਜੰਸੀ ਲਈ ਕੰਮ ਕੀਤਾ ਸੀ।