ਸ਼ੁੱਕਰਵਾਰ ਨੂੰ ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ। ਹੁਣ ਵਾਹਨ ਚਾਲਕਾਂ ਨੂੰ ਪੋਰਟ ਮਨ ਬ੍ਰਿਜ ਅਤੇ ਗੋਲਡਨ ਈਅਰਜ਼ ਬ੍ਰਿਜ 'ਤੇ ਕੋਈ ਟੋਲ ਟੈਕਸ ਨਹੀਂ ਦੇਣਾ ਹੋਵੇਗਾ। ਸਰਕਾਰ ਨੇ ਰਾਹਤ ਦਿੰਦਿਆ ਕਿਹਾ ਕਿ ਟੋਲ ਹਟਣ ਨਾਲ ਨਾ ਸਿਰਫ ਲੋਕਾਂ ਦੇ ਪੈਸੇ ਬਚਣਗੇ ਸਗੋਂ ਪਾਤੋਲੂ ਬ੍ਰਿਜ 'ਤੇ ਵੀ ਟ੍ਰੈਫਿਕ ਆਸਾਨ ਹੋਵੇਗਾ, ਜੋ ਕਿ ਲੋਕਾਂ ਵੱਲੋਂ ਹੋਰ ਪੁੱਲਾਂ 'ਤੇ ਮੌਜੂਦ ਟੋਲ ਟੈਕਸ ਤੋਂ ਬਚਣ ਲਈ ਵਰਤਿਆ ਜਾ ਰਿਹਾ ਸੀ।
ਇਕ ਸਥਾਨਕ ਅਧਿਕਾਰੀ ਨੇ ਕਿਹਾ ਕਿ ਟੋਲ ਟੈਕਸ ਖਤਮ ਹੋਣ ਨਾਲ ਸਾਨੂੰ ਥੋੜ੍ਹੇ ਦਿਨਾਂ ਤਕ ਪਾਤੋਲੂ ਬ੍ਰਿਜ 'ਤੇ ਟ੍ਰੈਫਿਕ ਘੱਟ ਹੁੰਦਾ ਨਜ਼ਰ ਆਵੇਗਾ ਕਿਉਂਕਿ ਵਾਹਨ ਹੁਣ ਪੋਰਟ ਮਨ ਬ੍ਰਿਜ ਅਤੇ ਗੋਲਡਨ ਈਅਰਜ਼ ਬ੍ਰਿਜ ਤੋਂ ਬਿਨਾਂ ਕੋਈ ਟੋਲ ਦਿੱਤੇ ਲੰਘ ਸਕਣਗੇ। ਪੋਰਟ ਮਨ 'ਤੇ 2012 'ਚ ਟੋਲ ਸ਼ੁਰੂ ਹੋਇਆ ਸੀ, ਜਿਸ ਕਾਰਨ ਲੋਕ ਰਸਤਾ ਬਦਲ ਕੇ ਪਾਤੋਲੂ ਬ੍ਰਿਜ ਵੱਲ ਦੀ ਲੰਘ ਰਹੇ ਸਨ। ਅਜਿਹੇ 'ਚ ਉਸ ਰਸਤੇ 'ਤੇ ਟ੍ਰੈਫਿਕ ਲਗਭਗ 20 ਫੀਸਦੀ ਜ਼ਿਆਦਾ ਵੱਧ ਗਿਆ ਸੀ।