'ਬੁਰਜ ਖਲੀਫਾ' ਤੋਂ ਬਾਅਦ ਦੁਬਈ ਦੇ ਨਾਂ ਦਰਜ ਹੋਇਆ ਇਕ ਹੋਰ ਰਿਕਾਰਡ

ਖ਼ਬਰਾਂ, ਕੌਮਾਂਤਰੀ

ਦੁਬਈ — ਖਾੜੀ ਮਹਾਨਗਰ ਦੁਬਈ ਦਾ ਸਭ ਤੋਂ ਲੰਬਾ ਨਵਾਂ ਹੋਟਲ ਐਤਵਾਰ ਨੂੰ ਖੋਲ੍ਹਿਆ ਗਿਆ। ਜੇਵੋਰਾ ਹੋਟਲ ਚਮਕਾਉਂਦੇ ਸੋਨੇ ਦੀ 75 ਮੰਜ਼ਿਲਾਂ ਇਮਾਰਤ ਹੈ ਅਤੇ ਇਹ 356 ਮੀਟਚ ਉੱਚਾ ਹੈ। ਇਸ ਹੋਟਲ ਨੇ ਦੁਬਈ ਦੇ ਜੇ. ਡਬਲਯੂ. ਮੈਰੀਅਟ ਮੈਰਕਵੀਸ ਹੋਟਲ ਨੂੰ ਲੰਬਾਈ ਦੇ ਮਾਮਲੇ 'ਚ ਪਿੱਛੇ ਛੱਡ ਦਿੱਤਾ ਹੈ। ਜੋਵੇਰਾ ਹੋਟਲ ਮੈਰਕਵੀਸ ਤੋਂ ਸਿਰਫ ਇਕ ਮੀਟਰ ਜ਼ਿਆਦਾ ਲੰਬਾ ਹੈ। ਜੇਵੋਰਾ 'ਚ ਪਹਿਲੇ ਮਹਿਮਾਨ ਦੇ ਸੋਮਵਾਰ ਨੂੰ ਉਮੀਦ ਹੈ।

ਦੁਬਈ ਦੁਨੀਆ ਦੀ ਸਭ ਤੋਂ ਲੰਬੀ ਇਮਾਰਤ ਬੁਰਜ ਖਲੀਫਾ ਦਾ ਵੀ ਘਰ ਹੈ। ਇਹ ਇਮਾਰਤ 828 ਮੀਟਰ ਉੱਚੀ ਹੈ। ਇਸ ਨੂੰ ਦੇਖਣ ਲਈ ਵਿਦੇਸ਼ਾਂ ਤੋਂ ਲੱਖਾਂ ਸੈਲਾਨੀ ਇਥੇ ਪਹੁੰਚਦੇ ਹਨ। ਸੰਯੁਕਤ ਅਰਬ ਅਮੀਰਾਤ ਦਾ 2020 ਤਕ ਦਾ ਸਾਲਾਨਾ 20 ਮਿਲੀਅਨ ਸੈਲਾਨੀਆਂ ਨੂੰ ਆਕਰਸ਼ਿਤ ਕਰਨ ਦਾ ਹੈ। ਉਦੋਂ ਇਹ ਦੇਸ਼ ਪਹਿਲੀ ਵਾਰ ਗਲੋਬਲ ਵਪਾਰ ਮੇਲੇ ਐਰਸਪੋ 2020 ਦੀ ਮੇਜ਼ਬਾਨੀ ਕਰੇਗਾ।

ਇਕ ਅੰਗ੍ਰੇਜ਼ੀ ਅਖਬਾਰ ਮੁਤਾਬਕ ਇਸ ਹੋਟਲ 'ਚ 528 ਕਮਰੇ ਹਨ ਅਤੇ ਇਕ ਓਪਨ ਏਅਰ ਪੂਲ ਡੇਕ ਹੈ।