ਐਕਸਪੀਡੀਆ ਦੀ ਵੈੈਕਸੀਐਂਟੇਸ਼ਨ ਡੈਪ੍ਰੀਵੇਸ਼ਨ ਰਿਪੋਰਟ ਦੇ ਨਤੀਜੇ ਅਨੁਸਾਰ, ਕੈਨੇਡਾ ਦੁਨੀਆ ਦਾ 9 ਵਾਂ ਸਭ ਤੋਂ ਵੱਧ ਛੁੱਟੀਆਂ ਤੋਂ ਵਾਂਝੇ ਲੋਕਾਂ ਦਾ ਦੇਸ਼ ਹੈ। ਇਹ ਸਰਵੇ 30 ਮੁਲਕਾਂ ਦੇ 15,081 ਲੋਕਾਂ 'ਤੇ ਕੀਤਾ ਗਿਆ ਸੀ, ਜਿਨ੍ਹਾਂ ਵਿਚ 1,002 ਕੈਨੇਡਾ ਵਿਚ ਕੰਮ ਕਰਦੇ ਬਾਲਗ ਸ਼ਾਮਲ ਹਨ। ਨਤੀਜੇ ਅਨੁਸਾਰ, ਦੱਖਣੀ ਕੋਰੀਆ ਦੁਨੀਆ ਵਿੱਚ ਸਭ ਤੋਂ ਵੱਧ ਛੁੱਟੀਆਂ ਤੋਂ ਵਾਂਝੇ ਲੋਕਾਂ ਦਾ ਦੇਸ਼ ਹੈ ਅਤੇ ਇਸ ਮਾਮਲੇ ਵਿੱਚ ਨਾਰਵੇ ਦੇ ਲੋਕ ਛੁੱਟੀਆਂ ਬਾਰੇ ਸਭ ਤੋਂ ਵੱਧ ਸੰਤੁਸ਼ਟ ਪਾਏ ਗਏ ਹਨ।
ਐਕਸਪੀਡੀਆ ਕੈਨੇਡਾ ਦੇ ਮੁਖੀ ਮੁਖੀ ਜੈਨੀਫਰ ਕੈਲਗੇਰੋ ਅਨੁਸਾਰ "ਭਾਵੇਂ ਤੁਸੀਂ ਕੋਈ ਕੰਮ ਕਰਦੇ ਹੋ, ਛੁੱਟੀਆਂ ਲੈਣਾ ਜ਼ਰੂਰੀ ਹੈ। ਅਸੀਂ ਸਾਰੇ ਜਾਣਦੇ ਹਾਂ ਕਿ ਨਵੀਆਂ ਥਾਵਾਂ 'ਤੇ ਘੁੰਮਣਾ, ਦਿਲ ਬਹਿਲਾਉਣ ਵਾਲੀਆਂ ਗਤੀਵਿਧੀਆਂ ਵਿਚ ਹਿੱਸਾ ਲੈਣਾ ਅਤੇ ਆਪਣੇ ਪਰਿਵਾਰ ਨਾਲ ਸਮਾਂ ਬਿਤਾਉਣਾ ਸਰੀਰ ਦੀਆਂ ਬੈਟਰੀਆਂ ਨੂੰ ਰੀਚਾਰਜ ਕਰਨ ਵਾਂਗ ਹੈ "
ਰਿਪੋਰਟ ਵਿੱਚ ਪਾਇਆ ਗਿਆ ਕਿ ਕੈਨੇਡਾ ਦੇ ਖਾਧ ਪਦਾਰਥਾਂ ਦੇ ਛੁੱਟੀ ਤੋਂ ਵੰਚਿਤ ਲੋਕਾਂ ਵਿੱਚ ਉਦਯੋਗਿਕ ਸੈਕਟਰ ਨਾਲ ਜੁੜੇ ਲੋਕ ਸਭ ਤੋਂ ਵੱਧ ਹਨ ਜਿਸ ਵਿੱਚ ਦੋ-ਤਿਹਾਈ ਲੋਕ ਇਸਨੂੰ ਮਹਿਸੂਸ ਕਰਦੇ ਹਨ। ਇਸ ਤੋਂ ਬਾਅਦ ਆਉਂਦੇ ਹਨ ਖੇਤੀਬਾੜੀ (62%) ਅਤੇ ਰਿਟੇਲ ਸੈਕਟਰ (61%) ਅਤੇ ਜਿੱਥੇ ਵਿੱਤ ਅਤੇ ਕਾਨੂੰਨੀ ਖੇਤਰ ਨਾਲ ਜੁੜੇ 47% ਲੋਕ ਛੁੱਟੀਆਂ ਤੋਂ ਵਾਂਝੇ ਮਹਿਸੂਸ ਕਰਦੇ ਹਨ।
ਛੁੱਟੀਆਂ ਦਾ ਆਨੰਦ ਮਾਨਣ ਲਈ ਕੈਨੇਡੀਅਨ ਲੋਕ ਬਹੁਤ ਹੱਦ ਤੱਕ ਸਮਝੌਤੇ ਕਰਨ ਲਈ ਤਿਆਰ। ਤਕਰੀਬਨ 50% ਕੈਨੇਡੀਅਨਾਂ ਦਾ ਕਹਿਣਾ ਹੈ ਕਿ ਨੇ ਉਹ ਸੋਸ਼ਲ ਮੀਡੀਆ ਦਾ ਤਿਆਗ ਕਰਨਗੇ ਅਤੇ 25% ਦਾ ਕਹਿਣਾ ਹੈ ਕਿ ਉਹਨਾਂ ਨੂੰ ਆਪਣੇ ਸਮਾਰਟਫ਼ੋਨਜ਼ ਤੋਂ ਬ੍ਰੇਕ ਲੈਣ ਵਿੱਚ ਕੋਈ ਮੁਸ਼ਕਿਲ ਨਹੀਂ।
ਸਰਵੇਖਣ ਵਿਚ ਜੋ ਵੱਡੀ ਗੱਲ ਸਾਹਮਣੇ ਆਈ ਹੈ ਉਹ ਇਹ ਹੈ ਕਿ ਕੈਨੇਡੀਅਨ ਆਪਣੇ ਛੁੱਟੀਆਂ ਦੇ ਸਮੇਂ ਦਾ ਪੂਰਾ ਫਾਇਦਾ ਨਹੀਂ ਲੈ ਰਹੇ। ਔਸਤਨ ਇਸ ਸਾਲ, ਕੈਨੇਡਾ ਵਾਸੀਆਂ ਨੂੰ ਰੁਜ਼ਗਾਰਦਾਤਾਵਾਂ ਤੋਂ 19 ਛੁੱਟੀਆਂ ਦਿੱਤੀਆਂ ਗਈਆਂ ਸੀ ਪਰ ਉਹਨਾਂ ਵਿੱਚੋਂ ਸਿਰਫ 17 ਹੀ ਲਈਆਂ ਗਈਆਂ।
ਕੈਨੇਡੀਅਨ ਕੰਮ-ਕਾਰ ਅਤੇ ਜੀਵਨ ਸੰਤੁਲਨ ਮਾਹਿਰ ਬੇਵਰਲੀ ਬੇਰੂਮੈਨ ਕਿੰਗ ਦੇ ਦੱਸਣ ਅਨੁਸਾਰ "ਛੁੱਟੀਆਂ ਲੈਣ ਨਾਲ ਰਾਹਤ ਮਿਲਦੀ ਹੈ ਸਭ ਤੋਂ ਵਧੀਆ ਰਾਹਤ ਹੈ ਜੋ ਹਰ ਵਿਅਕਤੀ ਲਈ ਵੱਖੋ-ਵੱਖ ਤੌਰਤੇ ਹੋ ਸਕਦੀ ਹੈ। ਹਾਲਾਂਕਿ ਸਾਡੇ ਕੋਲ ਵਿਅਸਤ ਸਮਾਂ-ਸਾਰਣੀ ਹੈ ਪਰ ਇਸਦੇ ਬਾਵਜੂਦ ਕੰਮ-ਕਾਜ ਅਤੇ ਰੋਜ਼ਾਨਾ ਜੀਵਨ ਦੇ ਸਮੇਂ ਨੂੰ ਸੰਤੁਲਿਤ ਰੱਖਣਾ ਜ਼ਰੂਰੀ ਹੈ।
ਛੁੱਟੀ ਤੋਂ ਵਾਪਸ ਆਉਣ 'ਤੇ ਕੈਨੇਡਾ ਵਾਸੀ ਤਰੋਤਾਜ਼ਾ ਮਹਿਸੂਸ ਕਰਦੇ ਹਨ ਅਤੇ ਇੱਕ ਸਪਸ਼ਟ ਮਨ ਨਾਲ ਕੰਮ ਕਰਦੇ ਹਨ। ਇਸ ਨਾਲ ਕੰਮ ਦਾ ਉਤਪਾਦਨ ਅਤੇ ਗੁਣਵੱਤਾ ਵਿੱਚ ਜ਼ਿਕਰਯੋਗ ਵਾਧਾ ਹੁੰਦਾ ਹੈ"
ਦੁਨੀਆ ਦੇ ਟਾਪ 10 ਦੇਸ਼ ਜਿਹਨਾਂ ਵਿੱਚ ਲੋਕੀ ਛੁੱਟੀਆਂ ਤੋਂ ਵੰਚਿਤ ਰਹਿੰਦੇ ਹਨ -
1. ਦੱਖਣੀ ਕੋਰੀਆ
2. ਫਰਾਂਸ
3. ਮਲੇਸ਼ੀਆ
4. ਹਾਂਗਕਾਂਗ
5. ਭਾਰਤ, ਸੰਯੁਕਤ ਅਰਬ ਅਮੀਰਾਤ
6. ਸਿੰਗਾਪੁਰ
7. ਇਟਲੀ, ਮੈਕਸੀਕੋ
8. ਅਰਜਨਟੀਨਾ
9. ਆਸਟਰੇਲੀਆ, ਨਿਊਜ਼ੀਲੈਂਡ, ਕੈਨੇਡਾ
10. ਜਰਮਨੀ, ਬੈਲਜੀਅਮ, ਬ੍ਰਾਜ਼ੀਲ, ਸਵਿਟਜ਼ਰਲੈਂਡ