ਚੀਨ ਨੇ ਡੋਕਲਾਮ ਖੇਤਰ ਵਿੱਚ ਉਸਾਰੀ ਨੂੰ ਜਾਇਜ਼ ਦੱਸਿਆ ਹੈ। ਉਸਨੇ ਕਿਹਾ ਹੈ ਕਿ ਇਸਦਾ ਮੁੱਖ ਮਕਸਦ ਸਰਹੱਦ ਉੱਤੇ ਤਾਇਨਾਤ ਸਲਾਮਤੀ ਦਸਤਿਆਂ ਤੇ ਖੇਤਰ ਦੇ ਲੋਕਾਂ ਦੀ ਜ਼ਿੰਦਗੀ ਵਿੱਚ ਸੁਧਾਰਨ ਕਰਨਾ ਹੈ।
ਚੀਨੀ ਫ਼ੌਜ ਵੱਲੋਂ ਵਿਵਾਦਿਤ ਖੇਤਰ ਵਿੱਚ ਕੰਪਲੈਕਸ ਉਸਾਰੇ ਜਾਣ ਸਬੰਧੀ ਸੈਟੇਲਾਈਟ ਤਸਵੀਰਾਂ ਦਾ ਹਵਾਲਾ ਦੇ ਕੇ ਪੁੱਛੇ ਸਵਾਲ ਦੇ ਜਵਾਬ ਵਿੱਚ ਚੀਨੀ ਵਿਦੇਸ਼ ਮੰਤਰਾਲੇ ਦੇ ਤਰਜਮਾਨ ਲੂ ਕਾਂਗ ਨੇ ਕਿਹਾ, ‘ਮੈਂ ਵੀ ਸਬੰਧਤ ਰਿਪੋਰਟ ਵੇਖੀ ਹੈ।
ਮੈਨੂੰ ਸਮਝ ਨਹੀਂ ਆਉਂਦੀ ਕਿ ਇਹੋ ਜਿਹੀਆਂ ਤਸਵੀਰਾਂ ਦੀ ਪੇਸ਼ਕਸ਼ ਕੌਣ ਕਰਦਾ ਹੈ।’ ਉਂਜ ਤਰਜਮਾਨ ਨੇ ਨਾਲ ਹੀ ਕਿਹਾ ਕਿ ਉਸ ਨੂੰ ਇਸ ਮਾਮਲੇ ਬਾਰੇ ਵਧੇਰੇ ਜਾਣਕਾਰੀ ਨਹੀਂ ਹੈ।
ਚੀਨ ਦਾ ਇਹ ਬਿਆਨ ਉਸ ਸਮੇਂ ਆਇਆ ਹੈ ਜਦੋਂ ਅਜਿਹੀਆਂ ਰਿਪੋਰਟਾਂ ਹਨ ਕਿ ਉਸ ਵੱਲੋਂ ਡੋਕਲਾਮ ਦੇ ਵਿਵਾਦਿਤ ਖੇਤਰ ਨੇੜੇ ਇੱਕ ਵੱਡੇ ਫ਼ੌਜੀ ਕੰਪਲੈਕਸ ਦੀ ਉਸਾਰੀ ਕੀਤੀ ਜਾ ਰਹੀ ਹੈ।