ਚੀਨ ਨੇ ਅੱਜ ਭਾਵ ਮੰਗਲਵਾਰ ਨੂੰ ਉਮੀਦ ਜਾਹਰ ਕੀਤੀ ਕਿ ਬ੍ਰਿਕਸ ਦੇਸ਼ ਸ਼ਿਆਮੇਨ ਵਿਚ ਆਉਣ ਵਾਲੇ ਸ਼ਿਖਰ ਸੰਮੇਲਨ ਦੀ ਸਫਲਤਾ ਲਈ ਮਹੱਤਵਪੂਰਣ ਭੂਮਿਕਾ ਨਿਭਾਉਣਗੇ। ਬੀਜਿੰਗ ਦੀ ਇਹ ਟਿੱਪਣੀ ਡੋਕਲਾਮ ਗਤੀਰੋਧ ਨੂੰ ਖਤਮ ਕਰਨ ਲਈ ਫੌਜ ਨੂੰ ਹਟਾਉਣ 'ਤੇ ਭਾਰਤ ਅਤੇ ਚੀਨ ਦੀ ਸਹਿਮਤੀ ਦੇ ਇਕ ਦਿਨ ਬਾਅਦ ਆਈ ਹੈ।
ਭਾਰਤ ਅਤੇ ਚੀਨ ਨੇ ਬੀਜਿੰਗ ਦੀ ਮੇਜ਼ਬਾਨੀ ਵਿਚ ਹੋਣ ਜਾ ਰਹੇ ਬ੍ਰਿਕਸ ਸ਼ਿਖਰ ਸੰਮੇਲਨ ਤੋਂ ਥੋੜ੍ਹੇ ਦਿਨ ਪਹਿਲਾਂ ਇਕ ਵੱਡੀ ਕੂਟਨੀਤਕ ਸਫਲਤਾ ਦੇ ਤਹਿਤ ਡੋਕਲਾਮ ਤੋਂ ਆਪਣੇ-ਆਪਣੇ ਫੌਜੀਆਂ ਨੂੰ ਹਟਾ ਕੇ 73 ਦਿਨ ਤੋਂ ਚੱਲੇ ਆ ਰਹੇ ਗਤੀਰੋਧ ਨੂੰ ਕੱਲ੍ਹ ਖਤਮ ਕਰ ਦਿੱਤਾ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 3 ਤੋਂ 5 ਸਤੰਬਰ ਤੱਕ ਚੱਲਣ ਵਾਲੇ ਸ਼ਿਖਰ ਸੰਮੇਲਨ ਵਿਚ ਸ਼ਾਮਿਲ ਹੋਣ ਲਈ ਸ਼ਿਆਮੇਨ ਜਾਣਗੇ।