ਨਵੀਂ ਦਿੱਲੀ, 18 ਸਤੰਬਰ : ਚੀਨ
ਨੇ ਤਿੱਬਤ ਦੇ ਸ਼ਿਗੇਜ ਸ਼ਹਿਰ ਤੋਂ ਨੇਪਾਲ ਬਾਰਡਰ ਤਕ ਜਾਣ ਵਾਲਾ 40 ਕਿਲੋਮੀਟਰ ਲੰਮਾ
ਹਾਈਵੇਅ ਸ਼ੁਰੂ ਕਰ ਦਿਤਾ ਹੈ। ਇਸ ਦੀ ਵਰਤੋਂ ਆਮ ਲੋਕ ਅਤੇ ਫ਼ੌਜ ਦੋਵੇਂ ਕਰਨਗੇ। ਇਸ
ਹਾਈਵੇਅ ਦੇ ਸ਼ੁਰੂ ਹੋਣ ਤੋਂ ਚੀਨ ਦੱਖਣ ਏਸ਼ੀਆ ਤਕ ਪਹੁੰਚ ਬਣਾਉਣ ਦੇ ਹੋਰ ਨੇੜੇ ਆ ਗਿਆ
ਹੈ। ਚੀਨ ਦੇ ਨੇਪਾਲ ਸਰਹੱਦ ਤਕ ਹਾਈਵੇਅ ਬਣਾਉਣ ਦਾ ਮਤਲਬ ਇਹ ਹੈ ਕਿ ਇਸ ਤੋਂ ਭਾਰਤ ਦੀਆਂ
ਮੁਸ਼ਕਲਾਂ ਹੋਰ ਵੱਧ ਗਈਆਂ ਹਨ।
ਚੀਨ ਦਾ ਇਹ ਹਾਈਵੇਅ ਤਿੱਬਤ ਦੇ ਸ਼ਿਗੇਜ ਏਅਰਪੋਰਟ ਤੋਂ
ਸ਼ਿਗੇਜ ਸਿਟੀ ਤਕ ਬਣਾਇਆ ਗਿਆ ਹੈ। ਬੀਤੇ ਸ਼ੁਕਰਵਾਰ ਇਸ ਦਾ ਉਦਘਾਟਨ ਕੀਤਾ ਗਿਆ। ਇਸ ਦਾ
ਇਕ ਹਿੱਸਾ ਨੇਪਾਲ ਦੀ ਸਰਹੱਦ ਨਾਲ ਵੀ ਲਗਦਾ ਹੈ। ਫਿਲਹਾਲ ਸ਼ਿਗੇਜ ਏਅਰਪੋਰਟ ਤੋਂ ਸ਼ਹਿਰ ਤਕ
ਪਹੁੰਚਣ 'ਚ ਇਕ ਘੰਟੇ ਤੋਂ ਵੱਧ ਸਮਾਂ ਲਗਦਾ ਹੈ। ਇਸ ਹਾਈਵੇਅ ਦੇ ਸ਼ੁਰੂ ਹੋਣ ਨਾਲ ਹੁਣ
ਸਿਰਫ਼ 30 ਮਿੰਟ 'ਚ ਸਫ਼ਰ ਪੂਰਾ ਹੋਵੇਗਾ। ਜ਼ਿਕਰਯੋਗ ਹੈ ਕਿ ਸ਼ਿਗੇਜ ਤਿੱਬਤ ਦਾ ਦੂਜਾ ਸੱਭ
ਤੋਂ ਵੱਡਾ ਸ਼ਹਿਰ ਹੈ। ਇਸ ਹਾਈਵੇਅ ਦੇ ਸ਼ੁਰੂ ਹੋਣ ਤੋਂ ਬਾਅਦ ਚੀਨ ਨੇਪਾਲ ਤਕ ਟਰੇਨ ਰੂਟ
ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।