ਲੰਦਨ, 24 ਸਤੰਬਰ (ਹਰਜੀਤ
ਸਿੰਘ ਵਿਰਕ) : ਵੁਲਵਰਹੈਂਪਟਨ ਸ਼ਹਿਰ ਵਿਖੇ ਐਮੇਜ਼ਨ ਰਗਲੇ ਫੁਲਫਿਲਮੈਂਟ ਸਟੋਰ ਵਿਚ ਕੰਮ
ਕਰਦੀ ਪੰਜਾਬੀ ਮੂਲ ਦੀ 41 ਸਾਲਾ ਰਣਜੀਤ ਕੌਰ ਵਾਸੀ ਟੈਲਬਰਟ ਰੋਡ ਵੁਲਵਰਹੈਂਪਟਨ ਨੂੰ
ਕੈਨਕ ਮੈਜਿਸਟਰੇਟ ਕੋਰਟ 'ਚ ਚਲੇ ਮੁਕੱਦਮੇ ਦੌਰਾਨ 26 ਮਹੀਨੇ ਕੈਦ ਦੀ ਸਜ਼ਾ ਸੁਣਾਈ ਗਈ
ਹੈ। ਅਦਾਲਤ 'ਚ ਦਸਿਆ ਗਿਆ ਕਿ ਰਣਜੀਤ ਨੇ 19 ਅਗੱਸਤ ਨੂੰ 589 ਪੌਂਡ ਦੀਆਂ ਅਤਰ
(ਪਰਫਿਊਮ) ਦੀਆਂ ਭਰੀਆਂ ਸ਼ੀਸ਼ੀਆਂ ਚੋਰੀ ਕੀਤੀਆਂ ਸਨ, ਜਦਕਿ ਉਸ ਤੋਂ ਕੁਝ ਦਿਨ ਪਹਿਲਾਂ ਵੀ
ਮਹਿੰਗੇ ਬਰਾਂਡ ਦੀਆਂ ਸ਼ੀਸ਼ੀਆਂ ਚੋਰੀ ਕੀਤੀਆਂ ਸਨ। 22 ਅਗੱਸਤ ਨੂੰ ਰਣਜੀਤ ਕੌਰ ਨੇ ਮੁੜ
ਚੋਰੀ ਦੀ ਕੋਸ਼ਿਸ਼ ਕੀਤੀ ਅਤੇ ਅਤਰ ਦੀਆਂ ਸ਼ੀਸ਼ੀਆਂ ਨਾਲ ਭਰੇ ਡੱਬੇ ਛੁਪਾ ਲਏ ਸਨ।