ਦਾਊਦ ਦਾ ਸਾਥੀ ਫਾਰੂਕ ਟਕਲਾ ਦੁਬਈ ਤੋਂ ਮੁੰਬਈ ਲਿਆਂਦਾ ਗਿਆ

ਖ਼ਬਰਾਂ, ਕੌਮਾਂਤਰੀ

ਮੁੰਬਈ : 1993 ਮੁੰਬਈ ਬੰਬ ਧਮਾਕਿਆਂ ਦੇ ਦੋਸ਼ੀ ਅੰਡਰ ਵਰਲਡ ਡਾਨ ਦਾਊਦ ਇਬਰਾਹੀਮ ਦੇ ਕਰੀਬੀ ਫਾਰੂਕ ਟਕਲਾ ਨੂੰ ਦੁਬਈ ਤੋਂ ਗ੍ਰਿਫ਼ਤਾਰ ਕਰਕੇ ਮੁੰਬਈ ਲਿਆਂਦਾ ਗਿਆ ਹੈ। 1993 ਬੰਬ ਧਮਾਕਾ ਮਾਮਲੇ 'ਚ 1995 'ਚ ਫਾਰੂਕ ਦੇ ਖਿਲਾਫ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਗਿਆ ਸੀ। 



1993 ਤੋਂ ਬਾਅਦ ਹੀ ਫਾਰੂਕ ਟਕਲਾ ਭਾਰਤ ਤੋਂ ਵਿਦੇਸ਼ ਭੱਜ ਗਿਆ ਸੀ। ਵੀਰਵਾਰ ਸਵੇਰੇ ਹੀ ਏਅਰ ਇੰਡੀਆ ਦੇ ਜਹਾਜ਼ ਤੋਂ ਫਾਰੂਕ ਟਕਲਾ ਨੂੰ ਮੁੰਬਈ ਲਿਆਂਦਾ ਗਿਆ। ਫਾਰੂਕ ਨੂੰ ਸੀਬੀਆਈ ਦਫਤਰ ਲਿਆਂਦਾ ਜਾਵੇਗਾ। ਜਿਸ ਤੋਂ ਬਾਅਦ ਉਸ ਨੂੰ ਟਾਡਾ ਕੋਰਟ 'ਚ ਪੇਸ਼ ਕੀਤਾ ਜਾਵੇਗਾ ਅਤੇ ਰਿਮਾਂਡ ਲਿਆ ਜਾਵੇਗਾ।