ਡਾਕਟਰ ਦਾ ਖ਼ੁਲਾਸਾ , ਮੌਤ ਵੇਲੇ ਕਿੰਨੀ ‘ਗੰਦੀ’ ਹਾਲਤ ‘ਚ ਸੀ ਕਿਮ ਜੋਂਗ ਦਾ ਭਰਾ

ਖ਼ਬਰਾਂ, ਕੌਮਾਂਤਰੀ

ਪਿਅੋਂਗਯਾਂਗ- ਉੱਤਰੀ ਕੋਰੀਆ ਦੇ ਹਾਕਮ ਕਿਮ ਜੋਂਗ ਉਨ ਦੇ ਭਰਾ ਕਿਮ ਜੋਂਗ ਦੀ  ਰਿਪੋਰਟ ਬਾਰੇ ਮਲੇਸ਼ੀਆ ਦੀ ਇਕ ਡਾਕਟਰ ਨੇ ਜਾਣਕਾਰੀ ਦਿੱਤੀ ਹੈ। ਉਸ ਮੁਤਾਬਕ ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਦੇ ਮਤਰਏ ਭਰਾ ਕਿਮ ਜੋਂਗ ਨਾਮ ਦੀਆਂ ਅੱਖਾਂ ਦੀਆਂ ਪੁਤਲੀਆਂ ਸੁੰਗੜ ਗਈਆਂ ਅਤੇ ਉਨ੍ਹਾਂ ਦੇ ਅੰਦਰੂਨੀ ਕੱਪੜੇ  ਕਾਰਨ ਗੰਦੇ ਹੋ ਚੁੱਕੇ ਸਨ। ਇਨ੍ਹਾਂ ਲੱਛਣਾਂ ਤੋਂ ਇਸ ਗੱਲ ਦਾ ਖਿਆਲ ਬਣਦਾ ਹੈ ਕਿ ਕਿਮ ਜੋਂਗ ਨਾਮ ਨੂੰ ਜ਼ਹਿਰ ਦਿੱਤਾ ਗਿਆ ਸੀ।

ਸਰਕਾਰੀ ਡਾਕਟਰ ਨੂਰਲਿਜਾ ਅਬੱਦੁਲਾ, ਜਿਸ ਨੇ ਕਿਮ ਜੋਂਗ ਨਾਮ ਦੀ ਲਾਸ਼ ਦਾ ਪੋਸਟਮਾਰਟਮ ਕੀਤਾ ਸੀ, ਨੇ ਕਿਮ ਯੋਂਗ ਉਨ ਦੇ ਮਤਰੇਏ ਭਰਾ ਦੇ ਕਤਲ ਦੀਆਂ ਦੋਸ਼ੀ ਦੋ ਔਰਤਾਂ ਵਿਰੁੱਧ ਇਕ ਮਾਮਲੇ ਦੀ ਸੁਣਵਾਈ ਵਿਚ ਗਵਾਹੀ ਵੇਲੇ ਇਹ ਗੱਲ ਕਹੀ। ਇੰਡੋਨੇਸ਼ੀਆ ਦੀ ਸਿਤੀ ਆਇਸੀਆ ਅਤੇ ਵੀਅਤਨਾਮ ਦੀ ਡੋਆਨ ਥੀ ਹਿਊਆਂਗ ਨੇ ਸੁਣਵਾਈ ਦੌਰਾਨ ਖੁਦ ਨੂੰ ਬੇਕਸੂਰ ਦੱਸਿਆ।

ਦੋਵਾਂ ਔਰਤਾਂ ਉੱਤੇ 13 ਫਰਵਰੀ ਨੂੰ ਕੁਆਲਾਲੰਪੁਰ ਵਿਚ ਹਵਾਈ ਅੱਡਾ ਟਰਮੀਨਲ ਉੱਤੇ ਕਿਮ ਜੋਂਗ ਨਾਮ ਦੇ ਚਿਹਰੇ ਉੱਤੇ ਪਾਬੰਦੀ ਵਾਲਾ ਵੀ ਐਕਸ ਨਰਵ ਪਦਾਰਥ ਲਾਉਣ ਦਾ ਦੋਸ਼ ਹੈ, ਜਿਸ ਨੂੰ ਲਾ ਦੇਣ ਨਾਲ ਦੋ ਘੰਟਿਆਂ ਵਿੱਚ ਉਸ ਦੀ ਮੌਤ ਹੋ ਗਈ ਸੀ।

ਡਾਕਟਰ ਨੇ ਕੋਰਟ ਨੂੰ ਦੱਸਿਆ ਕਿ ਅੱਖਾਂ ਦੀਆਂ ਪੁਤਲੀਆਂ ਦਾ ਸੁੰਗੜਨਾ ਅਤੇ ਕਿਮ ਦੇ ਅੰਦਰੂਨੀ ਕੱਪੜਿਆਂ ਵਿਚ ਵੱਡੀ ਮਾਤਰਾ ਵਿਚ ਮਿਲਿਆ ਮਲ ਇਸ ਗੱਲ ਵੱਲ ਇਸ਼ਾਰਾ ਕਰਦੇ ਹਨ ਕਿ ਉਨ੍ਹਾਂ ਨੂੰ ਜ਼ਹਿਰ ਦਿੱਤਾ ਗਿਆ ਸੀ।