ਦੱਖਣੀ ਕੋਰੀਆ 'ਚ ਮੱਛੀ ਫੜ੍ਹਣ ਵਾਲੀ ਕਿਸ਼ਤੀ ਪਲਟਣ ਨਾਲ 7 ਦੀ ਮੌਤ, 2 ਲਾਪਤਾ

ਖ਼ਬਰਾਂ, ਕੌਮਾਂਤਰੀ

ਦੱਖਣੀ ਕੋਰੀਆ ਦੇ ਕੋਸਟਗਾਰਡ ਨੇ ਦੱਸਿਆ ਕਿ ਬਾਲਣ ਭਰਨ ਵਾਲੇ ਜਹਾਜ਼ ਨਾਲ ਵੱਜਣ ਤੋਂ ਬਾਅਦ ਇਕ ਮੱਛੀ ਫੜ੍ਹਣ ਵਾਲੀ ਕਿਸ਼ਤੀ ਪਲਟ ਗਈ, ਜਿਸ ਦੇ ਨਾਲ ਘੱਟ ਤੋਂ ਘੱਟ 7 ਲੋਕਾਂ ਦੀ ਮੌਤ ਹੋ ਗਈ ਅਤੇ 2 ਹੋਰ ਲੋਕ ਲਾਪਤਾ ਹਨ। ਕੋਰੀਆਈ ਤਟਰਕਸ਼ਕ ਬਲ ਨਾਲ ਜੁੜੇ ਇਕ ਅਧਿਕਾਰੀ ਨੇ ਨਾਮ ਪਰਗਟ ਨਾ ਕਰਨ ਦੀ ਸ਼ਰਤ ਉੱਤੇ ਦੱਸਿਆ ਕਿ ਮੱਛੀ ਫੜ੍ਹਣ ਵਾਲੀ ਕਿਸ਼ਤੀ ਉੱਤੇ 22 ਲੋਕ ਸਵਾਰ ਸਨ, ਬਚਾਏ ਗਏ 13 ਲੋਕਾਂ 'ਚੋਂ ਛੇ ਦੀ ਹਾਲਤ ਗੰਭੀਰ ਹੈ, ਜਿਸਦੇ ਨਾਲ ਲਾਸ਼ਾਂ ਦੀ ਸੰਖਿਆ ਦੇ ਵੱਧਣ ਦਾ ਡਰ ਹੈ। 

ਇੰਚਯੋਨ ਦੇ ਬੰਦਰਗਾਹ ਸ਼ਹਿਰ ਦੇ ਸਮੁੰਦਰ ਵਿਚ ਇਹ ਹਾਦਸਾ ਹੋਇਆ। ਬਾਲਣ ਭਰਨ ਵਾਲੇ ਜਹਾਜ਼ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ। ਦੱਖਣ ਕੋਰੀਆ ਦੇ ਰਾਸ਼ਟਰਪਤੀ ਦਫ਼ਤਰ ਨੇ ਕਿਹਾ ਕਿ ਰਾਸ਼ਟਰਪਤੀ ਮੂਨ ਜੇ-ਇਨ ਨੇ ਅਧਿਕਾਰੀਆਂ ਨਾਲ ਬੇਪਤਾ ਲੋਕਾਂ ਦੀ ਤਲਾਸ਼ ਲਈ ਜਿੰਨੇ ਜਰੂਰੀ ਹਨ ਉਨੇ ਹੈਲੀਕਾਪਟਰ ਅਤੇ ਹੋਰ ਜਹਾਜ਼ ਤੈਨਾਤ ਕਰਨ ਦਾ ਆਦੇਸ਼ ਦਿੱਤਾ ਹੈ। 10 ਤੋਂ ਜ਼ਿਆਦਾ ਤਟਰਕਸ਼ਕ ਅਤੇ ਨੌਸੈਨਿਕ ਜਹਾਜ਼ ਅਤੇ ਘੱਟ ਤੋਂ ਘੱਟ ਚਾਰ ਹੈਲੀਕਾਪਟਰਾਂ ਨੂੰ ਮੌਕੇ ਉੱਤੇ ਰਵਾਨਾ ਕੀਤਾ ਗਿਆ ਹੈ।