ਦਰਦਨਾਕ ਹਾਦਸਾ: ਈਰਾਨ 'ਚ ਬੱਸ ਦੁਰਘਟਨਾ 'ਚ 11 ਸਕੂਲੀ ਵਿਦਿਆਰਥਣਾਂ ਦੀ ਮੌਤ, 30 ਜਖ਼ਮੀ

ਖ਼ਬਰਾਂ, ਕੌਮਾਂਤਰੀ

ਤਹਿਰਾਨ: ਈਰਾਨ ਵਿੱਚ ਸ਼ੁੱਕਰਵਾਰ ਨੂੰ ਇੱਕ ਬੱਸ ਦੁਰਘਟਨਾ ਵਿੱਚ 12 ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾਂ ਵਿੱਚੋਂ ਇੱਕ ਨੂੰ ਛੱਡਕੇ ਹੋਰ 11 ਸਕੂਲੀ ਵਿਦਿਆਰਥਣਾਂ ਸਨ ਜੋ ਇੱਕ ਖੇਡਾਂ ਅਤੇ ਸੱਭਿਆਚਾਰਕ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਲਈ ਦੱਖਣ ਸ਼ਿਰਾਜ ਦੇ ਇੱਕ ਸ਼ਹਿਰ ਜਾ ਰਹੀਆਂ ਸਨ।

ਇੱਕ ਸਮਾਚਾਰ ਏਜੰਸੀ ਅਨੁਸਾਰ ਦਰਾਬ ਦੇ ਆਪਾਤਕਾਲੀਨ ਸੇਵਾ ਪ੍ਰਮੁੱਖ ਸਈਦ ਅਜਰਾਈ ਦੇ ਬਿਆਨ ਦੇ ਹਵਾਲੇ ਨਾਲ ਦੱਸਿਆ ਕਿ ਦਰਾਬ ਦੇ ਕੋਲ ਬੱਸ ਸਵੇਰੇ ਚਾਰ ਵਜੇ ਪਲਟ ਗਈ ਸੀ। ਸਕੂਲੀ ਵਿਦਿਆਰਥਣਾਂ ਦੇ ਇਲਾਵਾ ਮ੍ਰਿਤਕਾਂ ਵਿੱਚ ਬੱਸ ਦਾ ਚਾਲਕ ਵੀ ਸ਼ਾਮਿਲ ਹੈ।

ਇੱਥੇ ਦੇ ਇੱਕ ਟੀਵੀ ਦੇ ਮੁਤਾਬਿਕ ਦੁਰਘਟਨਾ ਵਿੱਚ 30 ਹੋਰ ਲੋਕ ਜਖ਼ਮੀ ਹੋ ਗਏ ਅਤੇ ਉਨ੍ਹਾਂ ਵਿੱਚੋਂ 13 ਦੀ ਸਥਿਤੀ ਗੰਭੀਰ ਬਣੀ ਹੋਈ ਹੈ। ਈਰਾਨ ਵਿੱਚ ਸੜਕਾਂ ਦੀ ਹਾਲਤ ਚੰਗੀ ਹੋਣ ਦੇ ਬਾਵਜੂਦ ਇੱਥੇ ਆਵਾਜਾਈ ਸੁਰੱਖਿਆ ਦੇ ਆਂਕੜੇ ਕਾਫ਼ੀ ਖ਼ਰਾਬ ਹਨ। ਲਾਪਰਵਾਹ ਚਾਲਕਾਂ ਦੇ ਕਾਰਨ ਹੋਣ ਵਾਲੀਆਂ ਘਟਨਾਵਾਂ ਵਿੱਚ ਹਰ ਸਾਲ ਹਜਾਰਾਂ ਲੋਕ ਮਾਰੇ ਜਾਂਦੇ ਹਨ।