ਦੁਨੀਆ ਮੇਲਾਨਿਆ ਟਰੰਪ ਨੂੰ ਅਮਰੀਕਾ ਦੀ ਫਰਸਟ ਲੇਡੀ ਦੇ ਤੌਰ ਉੱਤੇ ਜਾਣਦੀ ਹੈ ਪਰ ਰਾਸ਼ਟਰਪਤੀ ਡੌਨਾਲਡ ਟਰੰਪ ਦੀ ਪਹਿਲੀ ਪਤਨੀ ਦਾ ਮੰਨਣਾ ਹੈ ਕਿ ਉਹ ਹੀ ਫਰਸਟ ਲੇਡੀ ਹੈ। ਹਾਲਾਂਕਿ ਹੁਣ ਮੇਲਾਨਿਆ ਨੇ ਹੁਣ ਕਿਹਾ ਹੈ ਕਿ ਟਰੰਪ ਦੀ ਪਹਿਲੀ ਪਤਨੀ ਅਜਿਹੇ ਬਿਆਨ ਦੇ ਕੇ ਸਿਰਫ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਣਾ ਚਾਹੁੰਦੀ ਹੈ।
68 ਸਾਲ ਦੀ ਇਵਾਨਾ ਟਰੰਪ, ਪੇਸ਼ੇ ਤੋਂ ਮਾਡਲ ਅਤੇ ਬਿਜਨਸਵੁਮਨ ਹਨ। ਸਾਲ 1977 ਵਿੱਚ ਉਨ੍ਹਾਂ ਨੇ ਡੌਨਾਲਡ ਟਰੰਪ ਨਾਲ ਵਿਆਹ ਕੀਤਾ ਸੀ, ਜੋ 1992 ਵਿੱਚ ਖਤਮ ਹੋ ਗਿਆ ਸੀ। ਇਵਾਨਾ ਇੱਕ ਟੈਲੀਵਿਜਨ ਸ਼ੋਅ ਵਿੱਚ ਆਪਣੇ ਜੀਵਨ ਉੱਤੇ ਲਿਖੀ ਕਿਤਾਬ ਰੇਜਿੰਗ ਟਰੰਪ ਦੇ ਪ੍ਰਮੋਸ਼ਨ ਲਈ ਪਹੁੰਚੀ ਸੀ। ਇਸ ਦੌਰਾਨ ਉਨ੍ਹਾਂ ਨੇ ਮਜਾਕੀਆ ਅੰਦਾਜ 'ਚ ਕਿਹਾ ਸੀ, ਮੇਰੇ ਕੋਲ ਵ੍ਹਾਈਟ ਹਾਊਸ ਦਾ ਡਾਇਰੈਕਟ ਨੰਬਰ ਹੈ।
ਪਰ ਮੈਂ ਸੱਚ ਵਿੱਚ ਉਨ੍ਹਾਂ ਨੂੰ ਕਾਲ ਨਹੀਂ ਕਰਨਾ ਚਾਹੁੰਦੀ ਕਿਉਂਕਿ ਮੇਲਾਨਿਆ ਉੱਥੇ ਹੈ। ਮੈਂ ਨਹੀਂ ਚਾਹੁੰਦੀ ਕਿ ਮੇਲਾਨਿਆ ਕਿਸੇ ਵੀ ਤਰ੍ਹਾਂ ਦੀ ਜਲਨ ਮਹਿਸੂਸ ਕਰੇ ਕਿਉਂਕਿ ਬੁਨਿਆਦੀ ਤੌਰ ਉੱਤੇ ਮੈਂ ਟਰੰਪ ਦੀ ਪਹਿਲੀ ਪਤਨੀ ਹਾਂ। ਪਰ ਟਰੰਪ ਦੀ ਤੀਜੀ ਪਤਨੀ ਅਤੇ ਅਮਰੀਕਾ ਦੀ ਮੌਜੂਦਾ ਫਰਸਟ ਲੇਡੀ ਮੇਲਾਨਿਆ ਟਰੰਪ ਨੂੰ ਇਹ ਮਜਾਕ ਪਸੰਦ ਨਹੀਂ ਆਇਆ ਹੈ।
ਮੇਲਾਨਿਆ ਦੇ ਬੁਲਾਰੇ ਸਟੇਫਨੀ ਗਰਿਸ਼ਮ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਉਨ੍ਹਾਂ ਨੂੰ ਹੀ ਅਮਰੀਕਾ ਦੀ ਫਰਸਟ ਲੇਡੀ ਹੋਣ ਦਾ ਦਰਜਾ ਮਿਲਿਆ ਹੈ। ਬਿਆਨ ਵਿੱਚ ਕਿਹਾ ਗਿਆ ਹੈ ਕਿ ਟਰੰਪ ਦੀ ਸਾਬਕਾ ਪਤਨੀ ਦੇ ਬਿਆਨ ਵਿੱਚ ਕੋਈ ਦਮ ਨਹੀਂ ਹੈ ਅਤੇ ਬਦਕਿਸਮਤੀ ਨਾਲ ਇਹ ਸਿਰਫ ਲੋਕਾਂ ਦਾ ਧਿਆਨ ਖਿੱਚਣ ਦੇ ਮਕਸਦ ਨਾਲ ਕਿਹਾ ਗਿਆ ਹੈ।