ਦਾਵੋਸ ਵਿਚ ਹਰ ਪਾਸੇ ਭਾਰਤ ਦੇ ਨਜ਼ਾਰੇ

ਖ਼ਬਰਾਂ, ਕੌਮਾਂਤਰੀ

ਸਵਿਟਜ਼ਰਲੈਂਡ ਦੇ ਸ਼ਹਿਰ ਵਿਚ ਹੋ ਰਿਹੈ ਆਰਥਕ ਸੰਮੇਲਨ

ਸਵਿਟਜ਼ਰਲੈਂਡ ਦੇ ਸ਼ਹਿਰ ਵਿਚ ਹੋ ਰਿਹੈ ਆਰਥਕ ਸੰਮੇਲਨ
ਦਾਵੋਸ, 22 ਜਨਵਰੀ : ਸਵਿਟਜ਼ਰਲੈਂਡ ਦੇ ਬਰਫ਼ ਦੀਆਂ ਪਹਾੜੀਆਂ ਵਿਚ ਘਿਰੇ ਸ਼ਹਿਰ ਦਾਵੋਸ ਵਿਚ ਫ਼ਿਲਹਾਲ ਹਰ ਪਾਸੇ ਭਾਰਤ ਦੇ ਨਜ਼ਾਰੇ ਦਿਸ ਰਹੇ ਹਨ। ਕਿਸੇ ਸਮੇਂ ਸਿਹਤ ਸੈਰਗਾਹ ਅਤੇ ਸਕੀਇੰਗ ਲਈ ਜਾਣਿਆ ਜਾਂਦਾ ਇਹ ਸ਼ਹਿਰ ਇਸ ਵੇਲੇ ਦੁਨੀਆਂ ਦੇ ਸੱਭ ਤੋਂ ਖ਼ੁਸ਼ਹਾਲ ਲੋਕਾਂ ਦੀ ਭੀੜ ਦਾ ਸਥਾਨ ਬਣਿਆ ਹੋਇਆ ਹੈ। ਇਕ ਹਫ਼ਤੇ ਤਕ ਇਥੇ ਦੁਨੀਆਂ ਦੇ ਵੱਡੇ ਵੱਡੇ ਨੇਤਾ, ਵਿਸ਼ਵ ਆਰਥਕ ਮੰਚ ਦੀ ਬੈਠਕ ਵਿਚ ਹਿੱਸਾ ਲੈਣਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਵੱਡੇ ਵਫ਼ਦ ਨਾਲ ਇਸ ਬੈਠਕ ਵਿਚ ਭਾਗ ਲੈਣਗੇ। ਸ਼ਹਿਰ ਦੀਆਂ ਉੱਚੀਆਂ ਉੱਚੀਆਂ ਇਮਾਰਤਾਂ ਉਪਰ, ਚਲਦੀ-ਫਿਰਦੀ ਬੱਸ 'ਤੇ, ਇਸ ਸਮੇਂ ਹਰ ਪਾਸੇ ਭਾਰਤ ਅਤੇ ਭਾਰਤੀ ਕੰਪਨੀਆਂ ਦੇ ਇਸ਼ਤਿਹਾਰ ਹੀ 

ਵਿਖਾਈ ਦੇ ਰਹੇ ਹਨ। ਇਸ ਵੇਲੇ ਚੰਗੀ ਬਰਫ਼ ਪੈ ਰਹੀ ਹੈ ਅਤੇ ਸੜਕਾਂ ਬਰਫ਼ ਨਾਲ ਭਰੀਆਂ ਪਈਆਂ ਹਨ। ਜਿਥੇ ਚਾਹ ਅਤੇ ਪਕੌੜੇ ਦੀ ਮੰਗ ਸੱਭ ਤੋਂ ਜ਼ਿਆਦਾ ਹੈ, ਉਥੇ ਬੜਾ ਪਾਵ ਅਤੇ ਡੋਸਾ ਵੀ ਲੋਕਾਂ ਦੀ ਪਸੰਦ ਬਣਿਆ ਹੋਇਆ ਹੈ। ਭਾਰਤ ਸਰਕਾਰ ਨੇ ਇਥੇ ਅਪਣਾ ਲਾਂਜ਼ ਸਥਾਪਤ ਕੀਤਾ ਹੈ। ਆਂਧਰਾ ਪ੍ਰਦੇਸ਼ ਅਤੇ ਮਹਾਰਾਸ਼ਟਰ ਸਰਕਾਰ ਨੇ ਵੀ ਅਪਣੇ ਕੇਂਦਰ ਇਥੇ ਬਣਾਏ ਹਨ। ਪੰਜ ਦਿਨ ਚੱਲਣ ਵਾਲੀ ਵਿਸ਼ਵ ਆਰਥਕ ਮੰਚ ਦੀ ਬੈਠਕ ਇਸ ਸਾਲ ਬਹੁਤ ਵੱਡੀ ਹੈ। ਇਸ ਸਾਲ ਬਰਫ਼ ਵੀ ਕਾਫ਼ੀ ਪੈ ਰਹੀ ਹੈ। ਅੱਜ ਪਹਿਲੇ ਦਿਨ ਕਈ ਸੜਕਾਂ ਬੰਦ ਰਹੀਆਂ ਅਤੇ ਬਾਕੀ ਥਾਈਂ ਭਾਰੀ ਜਾਮ ਵੇਖਣ ਨੂੰ ਮਿਲਿਆ। ਸ਼ਹਿਰ ਵਿਚ ਹਰ ਪਾਸੇ ਕਾਲੇ ਕੋਟ ਪਾਈ ਅਧਿਕਾਰੀ ਦਿਸ ਰਹੇ ਹਨ।           (ਏਜੰਸੀ)