ਫਾਸਟ ਫੂਡ ਦੇ ਸ਼ੌਕੀਨ ਲੋਕ ਇਸ ਨੂੰ ਖਾਣ ਲਈ ਕੁਝ ਵੀ ਕਰਨ ਲਈ ਤਿਆਰ ਹੋ ਜਾਂਦੇ ਹਨ ਪਰ ਸ਼ੌਂਕ ਦੇ ਨਾਲ-ਨਾਲ ਜੇਕਰ ਰਿਕਾਰਡ ਬਣਾਉਣ ਦਾ ਜਨੂੰਨ ਦਿਮਾਗ ਉੱਤੇ ਸਵਾਰ ਹੋਵੇ ਤਾਂ ਕੀ ਕਹਿਣਾ। ਅਜਿਹੀ ਹੀ ਇਕ ਵੀਡੀਓ ਇਨ੍ਹੀਂ ਦਿਨੀਂ ਇੰਟਰਨੈੱਟ ਉੱਤੇ ਵਾਇਰਲ ਹੋ ਰਹੀ ਹੈ।
ਇਸ ਵੀਡੀਓ ਵਿਚ ਇਕ ਆਦਮੀ ਰਿਕਾਰਡ ਤੋੜਨ ਲਈ ਕੁਝ ਹੀ ਮਿੰਟਾਂ ਵਿਚ 4 ਵੱਡੇ ਬਰਗਰ, 4 ਵੱਡੇ ਡੱਬਿਆਂ 'ਚ ਪੈਕ ਫਰੈਂਚ ਫਰਾਈਜ਼, 4 ਵੱਡੇ ਗਿਲਾਸ ਵਨੈਨਾ ਸ਼ੇਕ ਦੇ ਪੀ ਜਾਂਦਾ ਹੈ। ਅਮਰੀਕਾ ਦੇ ਇਸ ਨੌਜਵਾਨ ਦਾ ਨਾਂ ਮੈਟ ਸਟੋਨੀ ਹੈ। ਮੈਟ ਨੇ ਆਪਣੇ ਇਸ ਚੈਲੇਂਜ ਨੂੰ ਇੰਪਾਸੀਬਲ ਬਿਗ ਮੈਕ ਚੈਲੇਂਜ ਨਾਂ ਦਿੱਤਾ ਹੈ।