ਨਵੀਂ ਦਿੱਲੀ: ਗੁਆਂਢੀ ਮੁਲਕ ਪਾਕਿਸਤਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਇਸਤੇਮਾਲ ਕੀਤੇ ਗਏ ਭਾਰਤੀ ਹਵਾਈ ਫੌਜ ਦੇ ਜਹਾਜ਼ ਦੇ ‘ਰੂਟ ਨੈਵਿਗੇਸ਼ਨ’ ਫੀਸ ਦੇ ਰੂਪ ਵਿਚ ਭਾਰਤ ਨੂੰ 2.86 ਲੱਖ ਰੁਪਏ ਦਾ ਬਿਲ ਸੌਂਪਿਆ ਹੈ। ਇਹ ਜਾਣਕਾਰੀ ਸੂਚਨਾ ਦੇ ਅਧਿਕਾਰ (ਆਰਟੀਆਈ) ਕਾਨੂੰਨ ਦੇ ਤਹਿਤ ਦਾਇਰ ਕੀਤੀ ਗਈ ਅਰਜ਼ੀ ਦੇ ਜਵਾਬ ਵਿਚ ਮਿਲੀ ਹੈ। ਇਹ ਫੀਸ ਪ੍ਰਧਾਨ ਮੰਤਰੀ ਦੇ ਜਹਾਜ਼ ਦੇ ਲਾਹੌਰ ਵਿਚ ਠਹਿਰਾਅ ਅਤੇ ਰੂਸ, ਅਫਗਾਨਿਸਤਾਨ, ਈਰਾਨ ਅਤੇ ਕਤਰ ਯਾਤਰਾਵਾਂ ਦੇ ਸੰਬੰਧ ਵਿਚ ਭਾਰਤ ਨੂੰ ਭੇਜਿਆ ਗਿਆ ਹੈ।
ਇਸ ਸੰਬੰਧ ਵਿਚ ਜਾਣਕਾਰੀ ਕਰਮਚਾਰੀ ਅਤੇ ਸੇਵਾਮੁਕਤ ਕਮੋਡੋਰ ਲੋਕੇਸ਼ ਬੱਤਰਾ ਨੇ ਆਰਟੀਆਈ ਅਰਜ਼ੀ ਦਾਇਰ ਕਰ ਕੇ ਮੰਗੀ ਸੀ, ਜਿਸ ਵਿਚ ਕਿਹਾ ਗਿਆ ਹੈ ਕਿ ਜੂਨ 2016 ਤੱਕ ਭਾਰਤੀ ਹਵਾਈ ਫੌਜ ਦੇ ਜਹਾਜ਼ ਦਾ ਇਸਤੇਮਾਲ ਪ੍ਰਧਾਨ ਮੰਤਰੀ ਦੀ 11 ਦੇਸ਼ਾਂ ਨੇਪਾਲ, ਭੂਟਾਨ, ਬੰਗਲਾਦੇਸ਼, ਅਫਗਾਨਿਸਤਾਨ, ਕਤਰ, ਆਸਟ੍ਰੇਲੀਆ, ਪਾਕਿਸਤਾਨ, ਰੂਸ, ਈਰਾਨ, ਫਿਜੀ ਅਤੇ ਸਿੰਗਾਪੁਰ ਯਾਤਰਾਵਾਂ ਲਈ ਕੀਤਾ ਗਿਆ।