ਫਰਿਜ਼ਨੋ: ਪਿਛਲੇ ਦਿਨੀਂ ਫਰਿਜ਼ਨੋ ਦੇ ਨੇੜਲੇ ਸ਼ਹਿਰ ਮੰਡੇਰਾ ਦੇ ਟਾਕਲ ਬੌਕਸ ਗੈਸ ਸਟੇਸ਼ਨ 'ਤੇ ਕੁੱੱਝ ਲੁਟੇਰਿਆਂ ਨੇ ਲੁੱਟ-ਖੋਹ ਦੌਰਾਨ ਪੰਜਾਬੀ ਨੌਜਵਾਨ ਧਰਮਪ੍ਰੀਤ ਸਿੰਘ ਜੱਸੜ (20) ਜਿਸ ਦਾ ਪਿਛਲਾ ਪਿੰਡ ਖੋਥੜਾ (ਫਗਵਾੜਾ) ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।
ਜਿਸ ਤੋਂ ਬਾਅਦ ਜਾਂਚ ਕਰ ਰਹੇ ਮੰਡੇਰਾ ਕਾਊਂਟੀ ਸ਼ੈਰਫ ਡਿਪਾਰਟਮੈਂਟ ਨੇ ਮਡਿੱਸਟੋ ਨਿਵਾਸੀ ਅੰਮ੍ਰਿਤਰਾਜ ਸਿੰਘ ਅਟਵਾਲ (22) ਨੂੰ ਧਰਮਪ੍ਰੀਤ ਦੇ ਕਤਲ ਦੇ ਦੋਸ਼ ਹੇਠ ਪਹਿਲਾਂ ਹੀ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਅਤੇ ਹੁਣ ਅੰਮ੍ਰਿਤਰਾਜ ਦੇ ਹੀ ਚਚੇਰੇ ਭਰਾ ਸਾਭੀਰੰਤ ਸਿੰਘ ਅਟਵਾਲ (24) ਫਰਿਜ਼ਨੋ ਨਿਵਾਸੀ ਨੂੰ ਵੀ ਇਸੇ ਕੇਸ ਦੇ ਦੂਜੇ ਕਥਿਤ ਦੋਸ਼ੀ ਦੇ ਤੌਰ 'ਤੇ ਗ੍ਰਿਫਤਾਰ ਕਰ ਲਿਆ ਹੈ।
ਦੱਸ ਦਈਏ ਕਿ ਨੌਜਵਾਨ ਧਰਮਪ੍ਰੀਤ ਸਿੰਘ ਜੱਸੜ (20) ਮਾਪਿਆ ਦਾ ਇਕਲੌਤਾ ਪੁੱਤਰ ਸੀ, ਜੋ 2 ਸਾਲ ਪਹਿਲਾਂ ਹੀ ਪੜ੍ਹਾਈ ਕਰਨ ਲਈ ਅਮਰੀਕਾ ਆਇਆ ਸੀ।