ਦੋ ਦਿਨਾਂ ਯਾਤਰਾ 'ਤੇ ਇੰਦੌਰ ਪਹੁੰਚੀ ਸਾਬਕਾ ਅਮਰੀਕੀ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ

ਖ਼ਬਰਾਂ, ਕੌਮਾਂਤਰੀ

ਇੰਦੌਰ: ਮੱਧ ਪ੍ਰਦੇਸ਼ ਦੀ ਤਿੰਨ ਦਿਨਾਂ ਯਾਤਰਾ 'ਤੇ ਆਈ ਅਮਰੀਕਾ ਦੀ ਸਾਬਕਾ ਪਹਿਲੀ ਮਹਿਲਾ ਅਤੇ ਸਾਬਕਾ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਐਤਵਾਰ ਰਾਤ 8 ਵਜੇ ਇੰਦੌਰ ਪਹੁੰਚੀ। ਇਥੋਂ 8.25 ਵਜੇ ਸੜਕ ਰਸਤੇ ਰਾਹੀਂ ਉਹ ਮਹੇਸ਼ਵਰ ਲਈ ਰਵਾਨਾ ਹੋਈ ਅਤੇ 10.23 ਵਜੇ ਉਥੇ ਪਹੁੰਚੀ। ਕੜੀ ਸੁਰੱਖਿਆ 'ਚ ਉਹ ਸਿਧੇ ਰਾਜਵਾੜਾ ਦੀ ਇਮਾਰਤ ਵਿਚ ਬਣੇ ਹੋਟਲ ਅਹਿਲਿਆ ਫ਼ੋਰਟ ਗਈ। ਇਥੇ ਉਨ੍ਹਾਂ ਦਾ ਸਵਾਗਤ ਸ਼ਿਵਾਜੀਰਾਉ ਹੋਲਕਰ ਨੇ ਕੀਤਾ ਅਤੇ ਰਾਤ ਦਾ ਖਾਣਾ ਖਾਧਾ।

ਰਾਜ ਪਰਵਾਰ ਦੇ ਸੂਤਰਾਂ ਅਨੁਸਾਰ ਭਾਰਤ ਪਹੁੰਚੀ ਹਿਲੇਰੀ ਉਨ੍ਹਾਂ ਦੇ ਸੱਦੇ 'ਤੇ ਉਨ੍ਹਾਂ ਦੀ ਸਟੇਟ ਮਹੇਸ਼ਵਰ ਪਹੁੰਚੀ ਹੈ। ਅਮਰੀਕੀ ਨਾਗਰਿਕਤਾ ਪ੍ਰਾਪਤ ਰਿਚਰਡ ਹੋਲਕਰ ਨੇ ਅਮਰੀਕਾ ਜਾਣਾ ਸੀ। ਇਸ ਕਾਰਨ ਹਿਲੇਰੀ ਨੇ ਪ੍ਰੋਗਰਾਮ ਵਿਚ ਤਬਦੀਲੀ ਕਰ ਮੱਧ ਪ੍ਰਦੇਸ਼ ਵਿਚ ਸੱਭ ਤੋਂ ਪਹਿਲਾਂ ਮਹੇਸ਼ਵਰ ਯਾਤਰਾ ਨੂੰ ਚੁਣਿਆ। ਇਸ ਤੋਂ ਬਾਅਦ ਉਹ ਰਾਜਸਥਾਨ ਜਾਵੇਗੀ। ਪਹਿਲਾਂ ਉਸ ਦਾ ਪ੍ਰੋਗਰਾਮ ਇਹ ਸੀ ਕਿ ਉਹ ਯਾਤਰਾ ਦੇ ਅੰਤ 'ਚ ਹੀ ਮਹੇਸ਼ਵਰ ਆਉਣ ਵਾਲੀ ਸੀ।