ਦੂਜੀ ਵਾਰ ਪਿਤਾ ਬਣੇ ਮਾਰਕ ਜ਼ੁਕਰਬਰਗ , ਧੀ ‘August’ ਲਈ ਲਿਖੀ ਇਮੋਸ਼ਨਲ ਚਿੱਠੀ

ਖ਼ਬਰਾਂ, ਕੌਮਾਂਤਰੀ

Facebook ਦੇ ਸੀਈਓ ਮਾਰਕ ਜ਼ੁਕਰਬਰਗ ਦੂਜੀ ਵਾਰ ਬੱਚੀ ਦੇ ਪਿਤਾ ਬਣ ਗਏ ਹਨ। ਖਾਸ ਗੱਲ ਇਹ ਹੈ ਕਿ ਅਗਸਤ ਦੇ ਮਹੀਨੇ 'ਚ ਜੰਮੀ ਇਸ ਬੱਚੀ ਦਾ ਨਾਮ ਪਾਪਾ ਜ਼ੁਕਰਬਰਗ ਨੇ August ਹੀ ਰੱਖਿਆ ਹੈ।ਜ਼ੁਕਰਬਰਗ ਨੇ ਇਸ ਦੀ ਜਾਣਕਾਰੀ ਆਪਣੇ ਫੇਸਬੁੱਕ ਅਕਾਊਂਟ ਦੇ ਜ਼ਰੀਏ ਦਿੱਤੀ ਹੈ। ਮਾਰਕ ਨੇ ਆਪਣੀ ਬੇਟੀ ਨਾਲ ਫੈਮਲੀ ਫੋਟੋ ਨੂੰ ਵੀ ਫੇਸਬੁੱਕ ‘ਤੇ ਸਾਂਝਾ ਕੀਤਾ ਹੈ। ਮਾਰਕ ਜ਼ੁਕਰਬਰਗ ਨੇ ਆਪਣੀ ਬੇਟੀ ਦੇ ਨਾਂ ਇਕ Letter ਵੀ ਫੇਸਬੁੱਕ ‘ਚ ਲਿਖਿਆ ਹੈ ਜਿੱਥੇ, ਉਨ੍ਹਾਂ ਨੇ ਉਸ ਨੂੰ ‘ਅਗਸਤ’ ਨਾਮ ਤੋਂ ਪੁਕਾਰਿਆ ਹੈ।

 ਅਗਸਤ ਨੂੰ ਲਿਖੀ ਚਿੱਠੀ ‘ਚ ਜ਼ੁਕਰਬਰਗ ਨੇ ਲਿਖਿਆ ਹੈ ਕਿ ਮੈਂ ਅਤੇ ਤੇਰੀ ਮਾਂ ਦੋਵੇਂ ਹੀ ਬਹੁਤ ਉਤਸ਼ਾਹਿਤ ਹਾਂ। ਜਦ ਤੇਰੀ ਭੈਣ ਦਾ ਜਨਮ ਹੋਇਆ ਸੀ, ਉਦੋਂ ਵੀ ਅਸੀਂ ਦੁਨੀਆ ਦੇ ਬਾਰੇ ‘ਚ ਚਿੱਠੀ ਲਿਖੀ ਸੀ। ਹੁਣ ਤੇਰਾ ਜਨਮ ਹੋਇਆ ਹੈ, ਤੂੰ ਇਕ ਅਜਿਹੀ ਦੁਨੀਆ ‘ਚ ਰਹੇਗੀ ਜਿੱਥੇ ਤੈਨੂੰ ਬਿਹਤਰ ਸਿੱਖਿਆ ਮਿਲੇਗੀ, ਬੀਮਾਰੀਆਂ ਘੱਟ ਹੋਣਗੀਆਂ, ਮਜਬੂਤ ਭਾਈਚਾਰਾ ਅਤੇ ਬਿਹਤਰ ਸਮਾਨਤਾ ਹੋਣਗੀਆਂ।ਮਾਰਕ ਨੇ ਅੱਗੇ ਲਿਖਿਆ ਕਿ ਤੂੰ ਜਿਸ ਪੀੜੀ ‘ਚ ਜਨਮ ਲਿਆ ਹੈ, ਉੱਥੇ ਸਾਇੰਸ ਅਤੇ ਤਕਨਾਲੋਜੀ ‘ਚ ਲਗਾਤਾਰ ਵਿਕਾਸ ਹੋ ਰਿਹਾ ਹੈ। ਅਜਿਹੇ ‘ਚ ਤੂੰ ਸਾਡੇ ਤੋਂ ਬਿਹਤਰ ਜ਼ਿੰਦਗੀ ਬਤੀਤ ਕਰੇਗੀ।

ਆਖਿਰ ‘ਚ ਜ਼ੁਕਰਬਰਗ ਨੇ ਲਿਖਿਆ ਕਿ ਬਚਪਨਾ ਬਹੁਤ ਜਾਦੂ ਭਰਿਆ ਹੁੰਦਾ ਹੈ, ਤੂੰ ਭਵਿੱਖ ਦੀ ਚਿੰਤਾ ਨਾ ਕਰੀ, ਬਪਚਨਾ ਕੇਵਲ ਇਕ ਵਾਰ ਹੀ ਮਿਲਦਾ ਹੈ। ਤੇਰੇ ਭਵਿੱਖ ਦੀ ਚਿੰਤਾ ਲਈ ਅਸੀਂ ਹਾਂ, ਤੂੰ ਅਤੇ ਤੇਰੀ ਪੀੜੀ ਲਈ ਇਸ ਦੁਨੀਆ ਨੂੰ ਬਿਹਤਰ ਬਣਾਉਣ ਲਈ ਅਸੀਂ ਪੂਰੀ ਕੋਸ਼ਿਸ਼ ਕਰਾਂਗੇ। ਅਸਗਤ ‘We love you so much’ ਅਸੀਂ ਇਸ ਯਾਤਰਾ ‘ਚ ਤੇਰੇ ਨਾਲ ਹਾਂ। ਤੈਨੂੰ ਇਕ ਖੁਸ਼ਹਾਲ ਜ਼ਿੰਦਗੀ ਮਿਲੇ….Love….. Mom and Dad….