ਦੁਨੀਆ ਦੀ ਸਭ ਤੋਂ ਲੰਮੀ ਸੁਰੰਗ ਬਣਾਕੇ ਚੀਨ ਹੁਣ ਬ੍ਰਹਮਪੁੁੱਤਰ ਨਦੀ ਦਾ ਪਾਣੀ ਰੋਕਣ ਦਾ ਬਣਾ ਰਿਹੈ ਪਲਾਨ

ਖ਼ਬਰਾਂ, ਕੌਮਾਂਤਰੀ

ਚੀਨ ਦੇ ਇੰਜੀਨੀਅਰ ਅਜਿਹੀ ਤਕਨੀਕਾਂ ਦਾ ਟੈਸਟ ਕਰ ਰਹੇ ਹਨ ਜਿਨ੍ਹਾਂ ਦਾ ਇਸਤੇਮਾਲ ਬ੍ਰਹਮਪੁੱਤਰ ਨਦੀ ਦੇ ਜਲਪ੍ਰਵਾਹ ਨੂੰ ਅਰੁਣਾਚਲ ਪ੍ਰਦੇਸ਼ ਦੀ ਸੀਮਾ ਨਾਲ ਲੱਗੇ ਤਿੱਬਤ ਤੋਂ ਸ਼ਿਨਜਿਆਂਗ ਦੀ ਤਰਫ ਮੋੜਨ ਲਈ 1, 000 ਕਿਲੋਮੀਟਰ ਲੰਮੀ ਸੁਰੰਗ ਬਣਾਉਣ ਵਿੱਚ ਕੀਤਾ ਜਾ ਸਕਦਾ ਹੈ। 

ਹਾਂਗਕਾਂਗ ਦੇ ਅਖਬਾਰ ‘ਸਾਉਥ ਚਾਇਨਾ ਮਾਰਨਿੰਗ ਪੋਸਟ’ ਨੇ ਖਬਰ ਦਿੱਤੀ ਹੈ ਕਿ ਇਸ ਕਦਮ ਨਾਲ ‘ਸ਼ਿਨਜਿਆਂਗ ਦੇ ਕੈਲੀਫੋਰਨਿਆ ਵਿੱਚ ਤਬਦੀਲ ਹੋਣ’ ਦੀ ਉਮੀਦ ਹੈ। 

ਚੀਨ ਦੀ ਸਰਕਾਰ ਨੇ ਵਿਚਕਾਰ ਯੂਨਾਨ ਪ੍ਰਾਂਤ ਵਿੱਚ ਇਸ ਸਾਲ ਅਗਸਤ ਵਿੱਚ 600 ਕਿਲੋਮੀਟਰ ਤੋਂ ਜਿਆਦਾ ਲੰਮੀ ਸੁਰੰਗ ਬਣਾਉਣ ਦਾ ਕੰਮ ਸ਼ੁਰੂ ਕੀਤਾ।