ਫ਼ਲੋਰਿਡਾ ਗੋਲੀਬਾਰੀ ਦੇ ਜ਼ਖ਼ਮੀਆਂ ਨੂੰ ਮਿਲੇ ਟਰੰਪ

ਖ਼ਬਰਾਂ, ਕੌਮਾਂਤਰੀ

ਵਾਸ਼ਿੰਗਟਨ, 17 ਫ਼ਰਵਰੀ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਪਹਿਲੀ ਮਹਿਲਾ ਮੇਲਾਨੀਆ ਟਰੰਪ ਫ਼ਲੋਰਿਡਾ ਸਕੂਲ ਗੋਲੀਬਾਰੀ ਦੇ ਜ਼ਖ਼ਮੀਆਂ ਨੂੰ ਮਿਲਣ ਲਈ ਹਸਪਤਾਲ ਪਹੁੰਚੇ। ਫ਼ਲੋਰੀਡਾ ਦੇ ਇਸ ਹਸਪਤਾਲ 'ਚ ਜ਼ਖ਼ਮੀਆਂ ਦਾ ਇਲਾਜ ਚਲ ਰਿਹਾ ਹੈ।ਸਥਾਨਕ ਮੀਡੀਆ ਰੀਪੋਰਟ ਮੁਤਾਬਕ ਸ਼ੁਕਰਵਾਰ ਨੂੰ ਟਰੰਪ ਅਤੇ ਮੇਲਾਨੀਆ ਨੇ ਪਾਮਪਾਨੋ ਬੀਚ 'ਤੇ ਬ੍ਰੋਵਾਰਡ ਹੈਲਥ ਨਾਰਥ ਹਸਪਤਾਲ ਵਿਚ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਵਾਰਕ ਜੀਆਂ ਨਾਲ ਕੁੱਝ ਸਮਾਂ ਬਤੀਤ ਕੀਤਾ।
ਹਸਪਤਾਲ 'ਚ ਮਰੀਜ਼ਾਂ ਨੂੰ ਮਿਲਣ ਮਗਰੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਟਰੰਪ ਨੇ ਕਿਹਾ, ''ਇਹ ਬਹੁਤ ਮੰਦਭਾਗੀ ਘਟਨਾ ਹੈ। ਘਟਨਾ ਮਗਰੋਂ ਡਾਕਟਰਾਂ, ਨਰਸਾਂ, ਹਸਪਤਾਲ, ਏਜੰਸੀਆਂ ਨੇ ਜਿਸ ਤਰ੍ਹਾਂ ਕੰਮ ਕੀਤਾ, ਉਹ ਬਿਹਤਰੀਨ ਹੈ। ਮੈਂ ਧੰਨਵਾਦੀ ਹਾਂ।''