ਫ਼ਿਰੋਜ਼ਪੁਰ ਦਾ ਸਿਮਰਨ ਸੰਧੂ ਆਸਟ੍ਰੇਲੀਆ 'ਚ ਬਣਿਆ ਸੋਲੋ ਪਾਇਲਟ

ਖ਼ਬਰਾਂ, ਕੌਮਾਂਤਰੀ

ਐਡੀਲੇਡ-ਆਸਟ੍ਰੇਲੀਆ ਦੇ ਸ਼ਹਿਰ ਪਰਥ ਵਿੱਚ ਪੰਜਾਬੀ ਮੂਲ ਦਾ ਸਿਮਰਨ ਸਿੰਘ ਸੰਧੂ (15 ਸਾਲ) ਰਾਇਲ ਐਰੇ ਕਲੱਬ ਤੋਂ ਸਿਖਲਾਈ ਮੁਕੰਮਲ ਕਰਨ ਮਗਰੋਂ ਘਰੇਲੂ ਹਵਾਈ ਅੱਡੇ ਤੋਂ ਸਫ਼ਲ ਉਡਾਣ ਭਰ ਕੇ ਸੋਲੋ ਪਾਇਲਟ ਬਣਿਆ। 

ਸਿਮਰਨ ਨੇ ਦੱਸਿਆ ਕਿ ਉਹ ਗਿਆਰ੍ਹਵੀਂ ਜਮਾਤ ਦਾ ਵਿਦਿਆਰਥੀ ਹੈ ਅਤੇ ਉਹ ਆਸਟ੍ਰੇਲੀਅਨ ਏਅਰ ਫੋਰਸ ਵਿੱਚ ਕੈਡਿਟ ਬਣਨ ਵਾਸਤੇ 22 ਅਪਰੈਲ 2015 ਤੋਂ ਪਾਰਟ ਟਾਈਮ ਸਿਖਲਾਈ ਲੈ ਰਿਹਾ ਹੈ। 

ਉਸ ਨੇ ਦੱਸਿਆ ਕਿ ਇਸ ਕਾਰਜ ਨੂੰ ਮੁਕੰਮਲ ਕਰਨ ਵਿੱਚ ਉਸ ਦਾ ਪਰਿਵਾਰ ਉਸ ਦੀ ਹਰ ਸੰਭਵ ਮਦਦ ਕਰ ਰਿਹਾ ਹੈ। ਉਸ ਦੇ ਪਿਤਾ ਹਰਪਾਲ ਸਿੰਘ ਸੰਧੂ ਅਤੇ ਮਾਤਾ ਰਣਜੀਤ ਕੌਰ ਸੰਧੂ ਪੰਜਾਬ ਦੇ ਜ਼ਿਲ੍ਹਾ ਫ਼ਿਰੋਜ਼ਪੁਰ ਤੋਂ ਸਾਲ 2008 ਵਿੱਚ ਆਸਟ੍ਰੇਲੀਆ ਆਏ ਸਨ।