ਗਲੇ ਦੇ ਕੈਂਸਰ ਕਾਰਨ ਨਵਾਜ ਸ਼ਰੀਫ ਦੀ ਪਤਨੀ ਦੀ ਲੰਡਨ 'ਚ ਕੀਤੀ ਗਈ ਦੂਜੀ ਸਰਜਰੀ

ਖ਼ਬਰਾਂ, ਕੌਮਾਂਤਰੀ

ਲਾਹੌਰ: ਪਾਕਿਸਤਾਨ ਦੇ ਸਾਬਕਾ ਪ੍ਰਧਾਨਮੰਤਰੀ ਨਵਾਜ ਸ਼ਰੀਫ ਦੀ ਪਤਨੀ ਕੁਲਸੁਮ ਨਵਾਜ ਗਲੇ ਦੇ ਕੈਂਸਰ ਦੇ ਇਲਾਜ ਕਾਰਨ ਲੰਡਨ 'ਚ ਦੂਜੀ ਸਰਜਰੀ ਕੀਤੀ ਗਈ। ਪਿਛਲੇ ਹਫ਼ਤੇ ਲੀਮਫੋਮਾ ਦੀ ਸ਼ੁਰੂਆਤ ਵਿਚ ਕੁਲਸੁਮ ਦੀ ਪਹਿਲੀ ਸਰਜਰੀ ਹੋਈ ਸੀ। ਲੰਡਨ ਦੇ ਹਸਪਤਾਲ ਵਿਚ ਦੂਜੀ ਸਰਜਰੀ ਦੌਰਾਨ ਸ਼ਰੀਫ ਅਤੇ ਉਨ੍ਹਾਂ ਦੇ ਬੇਟੇ ਹਸਨ ਅਤੇ ਹੁਸੈਨ ਮੌਜ਼ੂਦ ਸਨ। ਉਨ੍ਹਾਂ ਨੇ ਲੋਕਾਂ ਨੂੰ ਕੁਲਸੁਮ ਦੇ ਜਲਦੀ ਸਿਹਤ ਲਾਭ ਲਈ ਦੁਆ ਮੰਗਣ ਦੀ ਅਪੀਲ ਕੀਤੀ। 

ਸੱਤਾਰੂਢ਼ PML ( N ) ਨੇ ਹਾਲਾਂਕਿ ਐਲਾਨ ਕੀਤਾ ਕਿ ਕੁਲਸੁਮ ਨਵਾਜ ਦੀ ਪਹਿਲੀ ਸਰਜਰੀ ਸਫਲ ਰਹੀ ਪਰ ਡਾਕਟਰਾਂ ਨੇ ਅਜੇ ਹੋਰ ਸਰਜਰੀ ਕਰਨ ਦਾ ਮਸ਼ਵਰਾ ਦਿੱਤਾ ਹੈ। PML ( N ) ਨੇ ਸਰਜਰੀ ਦੇ ਸਫਲ ਹੋਣ ਦਾ ਐਲਾਨ ਕੀਤਾ ਹੈ। ਸ਼ਰੀਫ ਪਿਛਲੇ ਸ਼ੁੱਕਰਵਾਰ ਨੂੰ ਲੰਡਨ ਤੋਂ ਪਾਕਿਸਤਾਨ ਵਾਪਸ ਆਉਣ ਵਾਲੇ ਸੀ ਪਰ ਪਤਨੀ ਦੀ ਹਾਲਤ ਦੇਖਦੇ ਹੋਏ ਉਨ੍ਹਾਂ ਨੇ ਆਪਣੇ ਲੰਡਨ ਯਾਤਰਾ ਦੀ ਮਿਆਦ ਵਧਾ ਦਿੱਤੀ ਹੈ। ਸ਼ਰੀਫ ਦੇ ਕਰੀਬੀ ਸੀਨੇਟਰ ਪਰਵੇਜ ਰਾਸ਼ਿਦ ਨੇ ਦੱਸਿਆ ਨਵਾਜ ਸ਼ਰੀਫ ਆਪਣੀ ਪਤਨੀ ਦੇ ਠੀਕ ਹੋਣ ਤੋਂ ਬਾਅਦ ਹੀ ਵਾਪਸ ਆਉਣਗੇ।