ਗ੍ਰੈਮੀ ਐਵਾਰਡਜ਼ ਸਮਾਰੋਹ ਦੌਰਾਨ ਹਿਲੇਰੀ ਨੇ ਟਰੰਪ 'ਤੇ ਵਿੰਨ੍ਹਿਆ ਨਿਸ਼ਾਨਾ

ਖ਼ਬਰਾਂ, ਕੌਮਾਂਤਰੀ

ਨਿਊਯਾਰਕ: ਹਿਲੇਰੀ ਕਲਿੰਟਨ ਨੇ ਨਿਊਯਾਰਕ 'ਚ ਆਯੋਜਿਤ 60ਵੇਂ ਗ੍ਰੈਮੀ ਐਵਾਰਡਜ਼ ਸਮਾਰੋਹ ਦੌਰਾਨ ਰਾਸ਼ਟਰਪਤੀ ਡੋਨਾਲਡ ਟਰੰਪ 'ਤੇ ਨਿਸ਼ਾਨਾ ਵਿੰਨ੍ਹਿਆ। ਖਬਰ ਮੁਤਾਬਕ ਰਾਸ਼ਟਰਪਤੀ ਅਹੁਦੇ ਦੀ ਸਾਬਕਾ ਉਮੀਦਵਾਰ ਰਹਿ ਚੁੱਕੀ ਹਿਲੇਰੀ ਨੇ ਇਕ ਕਾਮੇਡੀ ਪੇਸ਼ਕਸ਼ ਰਾਹੀਂ ਚੇਰ, ਸਨੂਪ ਡੌਗ, ਕਾਰਡੀ ਬੀ, ਜਾਨ ਲੀਜੈਂਡ ਅਤੇ ਡੀ. ਜੇ. ਖਾਲਿਦ ਨਾਲ ਮਾਈਕਲ ਵੋਲਫ ਦੀ ਕਿਤਾਬ 'ਫਾਇਰ ਐਂਡ ਫਿਊਰੀ : ਇਨਸਾਈਡ ਦਿ ਟਰੰਪ ਵ੍ਹਾਈਟ ਹਾਊਸ' (ਅਰਬਪਤੀ ਟਰੰਪ ਦੇ ਵ੍ਹਾਈਟ ਹਾਊਸ ਵਿਚ ਪਹਿਲੇ ਸਾਲ 'ਤੇ ਲਿਖੀ ਕਿਤਾਬ) 'ਚੋਂ ਕੁਝ ਅੰਸ਼ ਪੜ੍ਹੇ।

ਇਸ ਲਈ ਉਹ ਮੈਕਡੋਨਾਲਡਸ ਵਿਚ ਖਾਣਾ ਪਸੰਦ ਕਰਦੇ ਹਨ ਕਿਉਂਕਿ ਕੋਈ ਨਹੀਂ ਜਾਣਦਾ ਕਿ ਉਹ ਆ ਰਹੇ ਹਨ ਅਤੇ ਭੋਜਨ ਪਹਿਲਾਂ ਤੋਂ ਹੀ ਸੁਰੱਖਿਅਤ ਤਰੀਕੇ ਨਾਲ ਬਣ ਕੇ ਤਿਆਰ ਹੈ।