ਅਮਰੀਕਾ ਦੇ ਦੌਰੇ ਉੱਤੇ ਗਏ ਕੇਂਦਰੀ ਵਿੱਤ ਮੰਤਰੀ ਅਰੁਣ ਜੇਟਲੀ ਨੇ ਕਿਹਾ ਕਿ ਅਮਰੀਕਾ ਆਉਣ ਵਾਲੇ ਭਾਰਤੀ ਆਈਟੀ ਪੇਸ਼ੇਵਰ ਗੈਰ ਕਾਨੂੰਨੀ ਆਰਥਿਕ ਇਮੀਗ੍ਰੈਂਟ ਨਹੀਂ ਹਨ। ਅਮਰੀਕੀ ਸਰਕਾਰ ਨੂੰ ਆਪਣੀ ਵੀਜ਼ਾ ਨੀਤੀ ਉੱਤੇ ਫ਼ੈਸਲਾ ਲੈਂਦੇ ਸਮੇਂ ਇਸ ਉੱਤੇ ਉਪਯੁਕਤ ਰੂਪ ਨਾਲ ਵਿਚਾਰ ਕਰਨਾ ਚਾਹੀਦਾ ਹ।
ਜੇਤਲੀ ਨੇ ਕਿਹਾ ਕਿ ਐੱਚ-1ਬੀ ਵੀਜ਼ਾ ‘ਤੇ ਭਾਰਤ ਤੋਂ ਆਉਣ ਵਾਲੇ ਉੱਚ ਦਰਜੇ ਦੇ ਪੇਸ਼ੇਵਰ ਹਨ ਜੋ ਅਮਰੀਕੀ ਅਰਥ-ਵਿਵਸਥਾ ਵਿਚ ਮਹੱਤਵਪੂਰਣ ਯੋਗਦਾਨ ਦਿੰਦੇ ਹਨ। ਉਹ ਨਾਜਾਇਜ਼ ਤੌਰ ‘ਤੇ ਇਥੇ ਨਹੀਂ ਆਉਂਦੇ ਹਨ। ਇਸ ਲਈ ਅਮਰੀਕਾ ਨੂੰ ਆਪਣੀ ਵੀਜ਼ਾ ਨੀਤੀ ‘ਚ ਫ਼ੈਸਲਾ ਲੈਂਦੇ ਸਮੇਂ ਇਨ੍ਹਾਂ ਲੋਕਾਂ ਸਬੰਧੀ ਵੀ ਸਹੀ ਤਰੀਕੇ ਨਾਲ ਫ਼ੈਸਲਾ ਕਰਨਾ ਚਾਹੀਦਾ ਹੈ।