ਇਹ 6 ਸਾਲਾਂ ਬੱਚੀ ਹੈ ਦੁਨੀਆ 'ਚ ਸਭ ਤੋਂ ਸੁੰਦਰ (ਤਸਵੀਰਾਂ)

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਇਹ 6 ਸਾਲਾਂ ਬੱਚੀ ਹੈ ਦੁਨੀਆ 'ਚ ਸਭ ਤੋਂ ਸੁੰਦਰ (ਤਸਵੀਰਾਂ)

ਇਹ 6 ਸਾਲਾਂ ਬੱਚੀ ਹੈ ਦੁਨੀਆ 'ਚ ਸਭ ਤੋਂ ਸੁੰਦਰ (ਤਸਵੀਰਾਂ)

 

ਇਨ੍ਹੀਂ ਦਿਨੀ ਰੂਸ ਦੀ ਇਕ ਬੱਚੀ ਅਨਾਸਤਾਸੀਆ ਕਾਨੇਜੇਵਾ ਦੀ ਸੁੰਦਰਤਾ ਸ਼ੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਤੇ ਉਸ ਨੂੰ ਵਿਸ਼ਵ ਸੁੰਦਰੀ ਮੰਨਿਆ ਜਾ ਰਿਹਾ ਹੈ। ਉਨ੍ਹਾਂ ਦੀਆਂ ਤਸਵੀਰਾਂ ਲੋਕਾਂ ਦਾ ਮਨ ਮੋਹ ਰਹੀਆਂ ਹਨ।

ਅਨਾਸਤਾਸੀਆ ਕਾਨੇਜੇਵਾ ਨੂੰ ਏਨਾ ਦੇ ਨਾਂ ਨਾਲ ਬੁਲਾਇਆ ਜਾਂਦਾ ਹੈ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਇੰਸਟਾਗ੍ਰਾਮ 'ਤੇ ਉਨ੍ਹਾਂ ਦੇ 6 ਲੱਖ ਫਾਲੋਅਰਜ਼ ਹਨ। ਏਨਾ ਨੂੰ ਇੰਟਰਨੈੱਟ ਦੀ ਦੁਨੀਆ ਦੀ ਸਨਸਨੀ ਮੰਨਿਆ ਜਾ ਰਿਹਾ ਹੈ। ਉਹ ਆਪਣੀਆਂ ਅਨੋਖੀਆਂ ਨੀਲੀਆਂ-ਹਰੀਆਂ ਅੱਖਾਂ ਤੇ ਗੁੱਡੀ ਵਰਗੇ ਚਿਹਰੇ ਕਾਰਨ ਲੋਕਾਂ ਦੇ ਲਈ ਖਿੱਚ ਦਾ ਕੇਂਦਰ ਬਣੀ ਹੋਈ ਹੈ।

ਆਪਣੇ ਸੁੰਦਰ ਚਿਹਰੇ ਕਾਰਨ ਏਨਾ ਰੂਸ 'ਚ ਸਫਲ ਮਾਡਲ ਹੈ ਤੇ ਉਹ ਕਈ ਅਭਿਆਨਾਂ ਦਾ ਹਿੱਸਾ ਵੀ ਬਣ ਚੁੱਕੀ ਹੈ। ਉਸ ਦੇ ਇੰਸਟਾਗ੍ਰਾਮ ਅਕਾਊਂਟ ਨੂੰ ਉਸ ਦੀ ਮਾਂ ਚਲਾਉਂਦੀ ਹੈ ਤੇ ਏਨਾ ਦੀਆਂ ਤਸਵੀਰਾਂ ਨੂੰ ਸਾਂਝਾ ਕਰਦੀ ਹੈ। ਉਸ ਦੀ ਹਰ ਤਸਵੀਰ ਨੂੰ ਹਜ਼ਾਰਾਂ ਲਾਈਕ ਮਿਲਦੇ ਹਨ।

ਏਨਾ ਨੂੰ ਇਕ ਫ੍ਰੈਂਚ ਮਾਡਲ ਥਿਲੇਨ (16) ਤੋਂ ਬਾਅਦ ਸਭ ਦੁਨੀਆ ਦਾ ਸਭ ਤੋਂ ਸੁੰਦਰ ਲੜਕੀ ਮੰਨਿਆ ਗਿਆ ਹੈ। ਉਸ ਨੂੰ ਇਹ ਖਿਤਾਬ ਫ੍ਰੈਂਚ ਵੋਗ ਮੈਗਜ਼ੀਨ ਵਲੋਂ ਦਿੱਤਾ ਗਿਆ ਹੈ।

ਹਾਲਾਂਕਿ ਉਸ ਦੀਆਂ ਤਸਵੀਰਾਂ ਸ਼ੋਸ਼ਲ ਮੀਡੀਆ 'ਤੇ ਪਾਏ ਜਾਣ 'ਤੇ ਕਈ ਲੋਕਾਂ ਨੇ ਉਸ ਦੀ ਮਾਂ ਦੀ ਨਿੰਦਾ ਵੀ ਕੀਤੀ ਹੈ ਤੇ ਕਿਹਾ ਹੈ ਕਿ ਉਹ ਉਸ ਦੇ ਬਚਪਨ ਨੂੰ ਨਸ਼ਟ ਕਰ ਰਹੀ ਹੈ।