ਹੁਸਟਨ,
8 ਸਤੰਬਰ: ਅਮਰੀਕਾ ਦੇ ਟੈਕਸਾਸ ਅਤੇ ਲੁਈਸਿਆਣਾ 'ਚ ਹਰੀਕੇਨ ਹਾਰਵੇ ਤੋਂ ਮਚੀ ਤਬਾਹੀ
ਤੋਂ ਪ੍ਰਭਾਵਤ ਲੋਕਾਂ ਦੀ ਮਦਦ ਲਈ ਪੰਜ ਸਾਬਕਾ ਰਾਸ਼ਟਰਪਤੀ ਇਕੱਠੇ ਹੋ ਗਏ ਹਨ, ਜਿਨ੍ਹਾਂ
ਨੇ ਦੇਸ਼ਵਾਸੀਆਂ ਨੂੰ ਆਰਥਕ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ। ਸਾਬਕਾ ਰਾਸ਼ਟਰਪਤੀਆਂ 'ਚ
ਜਾਰਜ ਐਚਡਬਲਿਊ ਬੁਸ਼, ਬਰਾਕ ਓਬਾਮਾ, ਜਾਰਜ ਡਬਲਿਊ ਬੁਸ਼, ਬਿਲ ਕਲਿੰਟਨ ਅਤੇ ਜਿੰਮੀ ਕਾਰਟਰ
ਸ਼ਾਮਲ ਹਨ। ਉਹ 'ਵਨ ਅਮਰੀਕਾ ਅਪੀਲ' ਲਈ ਅੱਗੇ ਆਏ ਹਨ।
ਇਸ ਤਹਿਤ ਇਕੱਠਾ ਹੋਣ ਵਾਲੀ
ਪੈਸੇ ਨਾਲ ਹਾਰਵੇ ਦੇ ਪੀੜਤਾਂ ਦੀ ਮਦਦ ਕੀਤੀ ਜਾਵੇਗੀ। ਮੌਜੂਦਾ ਰਾਸ਼ਟਰਪਤੀ ਡੋਨਾਲਡ ਟਰੰਪ
ਨੇ ਟਵੀਟ ਕਰ ਕੇ ਪ੍ਰੋਗਰਾਮ ਦਾ ਸਮਰਥਨ ਕੀਤਾ ਅਤੇ ਕਿਹਾ ਕਿ ਉਹ ਨੇਤਾਵਾਂ ਅਤੇ ਉਨ੍ਹਾਂ
ਦੀਆਂ ਕੋਸ਼ਿਸ਼ਾਂ ਦੇ ਪਿੱਛੇ ਖੜ੍ਹੇ ਹਨ। ਸਮੂਹ ਨੇ ਮੁੜ-ਨਿਰਮਾਣ ਦੀਆਂ ਕੋਸ਼ਿਸ਼ਾਂ ਲਈ ਦਾਨ
ਦੇਣ ਲਈ ਸਿੱਧੇ ਅਮਰੀਕੀ ਨਾਗਰਿਕਾਂ ਤਕ ਪਹੁੰਚ ਬਣਾਈ ਹੈ। ਇਸ ਸਮੇਂ ਕੋਸ਼ਿਸ਼ਾਂ 'ਤੇ
ਅਨੁਮਾਨਤ ਤੌਰ 'ਤੇ 180 ਅਰਬ ਅਮਰੀਕੀ ਡਾਲਰ ਦੀ ਲਾਗਤ ਆਵੇਗੀ। (ਪੀਟੀਆਈ)