ਬਗ਼ਦਾਦ, 18 ਸਤੰਬਰ : ਇਰਾਕੀ ਫ਼ੌਜ ਦੇ
ਜਹਾਜ਼ ਨੇ ਇਸਲਾਮਿਕ ਸਟੇਟ (ਆਈ.ਐਸ.) ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ ਦਰਜਨ ਭਰ ਹਵਾਈ
ਹਮਲੇ ਕੀਤੇ। ਇਨ੍ਹਾਂ ਹਮਲਿਆਂ 'ਚ ਆਈ.ਐਸ. ਦੇ ਕਈ ਟਿਕਾਣੇ ਤਬਾਹ ਹੋ ਗਏ ਅਤੇ ਲਗਭਗ 306
ਅਤਿਵਾਦੀ ਵੀ ਮਾਰੇ ਗਏ। ਖੁਫ਼ੀਆ ਮੀਡੀਆ ਦਫ਼ਤਰ ਤੋਂ ਜਾਰੀ ਬਿਆਨ ਅਨੁਸਾਰ ਖੁਫ਼ੀਆ
ਰੀਪੋਰਟਾਂ ਦੇ ਆਧਾਰ 'ਤੇ 11 ਤੋਂ 16 ਸਤੰਬਰ ਵਿਚਕਾਰ ਆਈ.ਐਸ. ਦੇ ਟਿਕਾਣਿਆਂ 'ਤੇ 42
ਹਵਾਈ ਹਮਲੇ ਕੀਤੇ ਗਏ, ਜਦਕਿ ਪੂਰਬੀ ਸੀਰੀਆ ਦੇ ਮਯਾਦੀਨ ਖੇਤਰ 'ਚ ਆਈ.ਐਸ. ਦੀਆਂ ਚੌਕੀਆਂ
'ਤੇ ਕੁਲ 6 ਹਵਾਈ ਹਮਲੇ ਕੀਤੇ ਗਏ।
ਸਮਾਚਾਰ ਏਜੰਸੀ ਸਿੰਹੁਆ ਨੇ ਬਿਆਨ ਦੇ ਹਵਾਲੇ
ਨਾਲ ਦਸਿਆ ਕਿ ਅਕਾਸ਼ੀ ਖੇਤਰ ਵਿਚ ਆਈ.ਐਸ. ਦੇ 29 ਟਿਕਾਣਿਆਂ 'ਤੇ ਬੰਬਾਰੀ ਕੀਤੀ ਗਈ, ਜਿਸ
'ਚ ਆਈ.ਐਸ. ਦੇ 120 ਅਤਿਵਾਦੀ ਢੇਰ ਹੋ ਗਏ। ਇਰਾਕ ਦੇ ਜੈੱਟ ਲੜਾਕੂ ਜਹਾਜ਼ਾਂ ਨੇ ਮਯਾਦੀਨ
'ਚ 6 ਟਿਕਾਣਿਆਂ 'ਤੇ ਵੀ ਹਵਾਈ ਹਮਲੇ ਕੀਤੇ, ਜਿਸ ਵਿਚ ਦਰਜਨ ਭਰ ਅਤਿਵਾਦੀ ਮਾਰੇ ਗਏ
ਅਤੇ ਤਿੰਨ ਵਾਹਨ ਨਸ਼ਟ ਹੋ ਗਏ। (ਪੀਟੀਆਈ)