ਹਿਜ਼ਾਬ ਉਤਾਰਨ 'ਤੇ 2 ਸਾਲ ਦੀ ਜੇਲ੍ਹ, ਇੱਥੇ ਔਰਤਾਂ ਨਹੀਂ ਕਰ ਸਕਦੀਆਂ ਇਹ ਕੰਮ

ਖ਼ਬਰਾਂ, ਕੌਮਾਂਤਰੀ

ਤਹਿਰਾਨ : ਈਰਾਨ ਵਿਚ ਇਕ ਮਹਿਲਾ ਨੂੰ ਜਨਤਕ ਸਥਾਨ 'ਤੇ ਬੁਰਕਾ ਨਾ ਪਹਿਨਣ 'ਤੇ ਦੋ ਸਾਲ ਦੀ ਸਜਾ ਸੁਣਾਈ ਗਈ ਹੈ। ਸਜਾ ਦੇ ਦੌਰਾਨ ਮਹਿਲਾ ਨੂੰ 3 ਮਹੀਨੇ ਤੱਕ ਪੈਰੋਲ ਵੀ ਨਹੀਂ ਮਿਲੇਗੀ। ਈਰਾਨ ਵਿਚ ਲੰਘੇ ਦਸੰਬਰ ਤੋਂ ਲੈ ਕੇ ਹੁਣ ਤੱਕ 30 ਤੋਂ ਵੀ ਜ਼ਿਆਦਾ ਲੜਕੀਆਂ ਅਤੇ ਔਰਤਾਂ ਨੂੰ ਹਿਜ਼ਾਬ ਨਾ ਪਹਿਨਣ 'ਤੇ ਗ੍ਰਿਫ਼ਤਾਰ ਕੀਤਾ ਜਾ ਚੁੱਕਿਆ ਹੈ। ਈਰਾਨ ਵਿਚ ਅਜਿਹੀ ਹੀ ਕਈ ਤਰ੍ਹਾਂ ਦੀਆਂ ਪਾਬੰਦੀਆਂ ਹਨ।

ਔਰਤਾਂ ਨਹੀਂ ਕਰ ਸਕਦੀਆਂ ਇਹ ਕੰਮ...

ਈਰਾਨ ਵਿਚ ਔਰਤਾਂ ਨੂੰ ਸਾਈਕਲ ਚਲਾਉਣ ਤੋਂ ਲੈ ਕੇ ਸੈਲਫੀ ਲੈਣ, ਹੁੱਕਾ ਪੀਣ, ਕੈਫੇ ਵਿਚ ਜਾਣ ਅਤੇ ਕੱਪੜੇ ਪਹਿਨਣ ਤੱਕ ਕਈ ਤਰ੍ਹਾਂ ਦੀਆਂ ਪਾਬੰਦੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜਰਮਨ ਦੀ ਰਿਪੋਰਟ ਦੇ ਆਧਾਰ 'ਤੇ ਇੱਥੇ ਅਸੀ ਉਨ੍ਹਾਂ ਪਾਬੰਦੀਆਂ ਦੇ ਬਾਰੇ ਵਿਚ ਦੱਸ ਰਹੇ ਹਾਂ।