ਸੁਮਾਤਰਾ : ਇੰਡੋਨੇਸ਼ੀਆ ਦੇ ਸੁਮਾਤਰਾ ਟਾਪੂ 'ਤੇ ਸੋਮਵਾਰ ਨੂੰ ਮਾਊਂਟ ਸਿਨਾਬੰਗ ਜਵਾਲਾਮੁਖੀ ਵਿਚ ਜ਼ਬਰਦਸਤ ਧਮਾਕਾ ਹੋ ਗਿਆ, ਜਿਸਦੇ ਨਾਲ ਪੰਜ ਹਜ਼ਰ ਮੀਟਰ ਦੀ ਉਚਾਈ ਤੋਂ ਰਾਖ ਅਤੇ ਲਾਵਾ ਨਿਕਲਕੇ ਹੇਠਾਂ ਡਿੱਗਣ ਲੱਗਾ। ਧਮਾਕੇ ਨਾਲ ਹਾਲੇ ਤੱਕ ਕਿਸੇ ਵੀ ਪ੍ਰਕਾਰ ਦਾ ਨੁਕਸਾਨ ਹੋਣ ਦੀ ਕੋਈ ਖਬਰ ਨਹੀਂ ਹੈ। ਨੈਸ਼ਨਲ ਡਿਜਾਸਟਰ ਮਿਟੀਗੇਸ਼ਨ ਏਜੰਸੀ ਦੇ ਮੁਤਾਬਕ ਇਸ ਨਾਲ ਹਾਲੇ ਤੱਕ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਿਆ ਹੈ।
ਡਿਜਾਸਟਰ ਏਜੰਸੀ ਦੇ ਬੁਲਾਰੇ ਨੇ ਦੱਸਿਆ ਕਿ ਧਮਾਕੇ ਦੇ ਬਾਅਦ ਰਾਖ ਅਤੇ ਧੂੰਆਂ ਦੱਖਣ ਵੱਲ ਜਾ ਰਿਹਾ ਹੈ। ਇਸ ਦੇ ਚਲਦੇ ਰੀਜ਼ਨਲ ਵਾਲਕੇਨਿਕ ਐਸ਼ ਅਡਵਾਇਜਰੀ ਸੈਂਟਰ ਨੇ ਏਅਰਲਾਈਨਜ਼ ਨੂੰ ਰੈੱਡ ਨੋਟਿਸ ਜਾਰੀ ਕੀਤਾ ਹੈ। ਜਵਾਲਾਮੁਖੀ ਵਿਸਫੋਟ ਦੀ ਵਜ੍ਹਾ ਨਾਲ ਪਿਛਲੇ ਪੰਜ ਸਾਲਾਂ ਵਿਚ ਕਰੀਬ 30 ਹਜਾਰ ਲੋਕਾਂ ਨੂੰ ਘਰ ਛੱਡਣ ਦੀ ਸਲਾਹ ਦਿੱਤੀ ਗਈ ਹੈ। ਜੋ ਲੋਕ ਪਹਾੜਾਂ ਦੇ ਕੋਲ ਰਹਿੰਦੇ ਹਨ ਉਨ੍ਹਾਂ ਨੂੰ ਘਰ ਛੱਡਣ ਲਈ ਕਿਹਾ ਗਿਆ ਹੈ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਸਾਲ 2010 ਵਿਚ ਜਵਾਲਾਮੁਖੀ ਧਮਾਕਾ ਹੋਇਆ ਸੀ ਇਸ ਵਿਚ ਦੋ ਲੋਕਾਂ ਦੀ ਜਾਨ ਚਲੀ ਗਈ ਸੀ ਉਸਦੇ ਬਾਅਦ 2014 ਵਿਚ ਧਮਾਕਾ ਹੋਇਆ ਸੀ ਜਿਸ ਵਿਚ 16 ਲੋਕ ਮਾਰੇ ਗਏ ਸਨ। 2014 ਦੇ ਬਾਅਦ 2016 ਵਿਚ ਵੀ ਜਵਾਲਾਮੁਖੀ ਵਿਸਫੋਟ ਵਿਚ 7 ਲੋਕਾਂ ਦੀ ਜਾਨ ਗਈ ਸੀ।