ਮਾਰਕੀਟ ਰਿਸਰਚ ਫਰਮ ਬ੍ਰੈਂਡਸਪਾਰਕ ਇੰਟਰਨੈਸ਼ਨਲ ਦੁਆਰਾ ਕੀਤੇ ਖੋਜ ਕਾਰਜਾਂ ਤਹਿਤ ਡੌਲਰਾਮਾ, ਐਮਾਜ਼ੋਨ ਅਤੇ ਵੈਸਟਜੇਟ ਕੈਨੇਡਾ ਦੇ ਸਭ ਤੋਂ ਭਰੋਸੇਯੋਗ ਬਰਾਂਡ ਵਿੱਚ ਸ਼ਾਮਲ ਹਨ। ਬ੍ਰੈਂਡਸਪਾਰਕ ਇੰਟਰਨੈਸ਼ਨਲ ਅਨੁਸਾਰ, ਦੂਜੇ ਸਾਲ ਦੇ ਰਾਸ਼ਟਰੀ ਅਧਿਐਨ ਵਿੱਚ ਕੈਨੇਡਾ ਦੀਆਂ ਵੱਡੀਆਂ ਸੇਵਾਵਾਂ ਅਤੇ ਪ੍ਰਚੂਨ ਵਰਗਾਂ ਲਈ ਕੀਤੀ ਖੋਜ ਵਿੱਚ ਸਾਲ 2017 ਲਈ ਜੇਤੂ ਇਹਨਾ ਅਤੇ ਹੋਰ ਬ੍ਰੈਂਡਾਂ ਦੇ ਨਾਂਅ ਸਾਹਮਣੇ ਆਏ ਹਨ।
ਬ੍ਰੈਂਡਸਪਾਰਕ ਦੇ ਪ੍ਰਧਾਨ ਰੌਬਰਟ ਲੇਵੀ ਦਾ ਕਹਿਣਾ ਹੈ ਕਿ "ਸ਼ਾਪਰਜ਼ ਉਹਨਾਂ ਰਿਟੇਲਰਾਂ 'ਤੇ ਨਜ਼ਰ ਰੱਖਦੇ ਹਨ ਜੋ ਉਨ੍ਹਾਂ' ਤੇ ਭਰੋਸਾ ਕਰਦੇ ਹਨ ਕਿ ਉਹ ਬਹੁਤ ਵਧੀਆ ਮੁੱਲ, ਮਜ਼ਬੂਤ ਚੋਣ, ਗੁਣਵੱਤਾ ਦੀਆਂ ਚੀਜ਼ਾਂ, ਆਨਲਾਈਨ ਅਤੇ ਸਮੇਂ ਸਿਰ ਪਹੁੰਚਾਉਂਦੇ ਹਨ। ਕੈਨੇਡੀਅਨਾਂ ਦਾ ਕਹਿਣਾ ਹੈ ਕਿ ਅਜਿਹੇ ਬ੍ਰਾਂਡ ਉਨ੍ਹਾਂ ਦੇ ਭਰੋਸੇ ਦੇ ਨਿਜੀ ਅਨੁਭਵ, ਜਵਾਬਦੇਹੀ, ਪਾਰਦਰਸ਼ਿਤਾ ਅਤੇ ਨਿਰਪੱਖ ਕੀਮਤ ਦੁਆਰਾ ਬਹੁਤ ਵਧਾ ਦਿੰਦੇ ਹਨ"
ਡੌਲਰਾਮਾ (ਡਿਸਕਾਊਂਟ ਸਟੋਰ), ਕੈਨੇਡੀਅਨ ਟਾਇਰ (ਆਟੋ ਪਾਰਟਸ ਅਤੇ ਉਪਕਰਣ), ਸਲੀਪ ਕੰਟਰੀ ਕੈਨੇਡਾ (ਬਿਸਤਰਿਆਂ ਦੇ ਗੱਦੇ), ਬੈਸਟ ਬਾਇ (ਇਲੈਕਟ੍ਰੋਨਿਕਸ), ਵਾਲਮਾਰਟ (ਘਰੇਲੂ / ਰਸੋਈ ਦਾ ਸਮਾਨ) ਅਤੇ ਟੌਇ "ਆਰ" ਅਸ (ਖਿਡੌਣੇ) ਅਜਿਹੇ ਬ੍ਰੈਂਡ ਹਨ ਜਿਹਨਾਂ ਨੇ ਆਪਣੀ ਆਪਣੀ ਕੈਟੇਗਰੀ ਵਿੱਚ ਨਾਮਣਾ ਖੱਟਿਆ ਹੈ। 'ਸੀਅਰਸ' ਇੱਕ ਹੋਰ ਐਸਾ ਨਾਂਅ ਹੈ ਜੋ ਭਰੋਸੇਮੰਦ ਰਿਟੇਲਰ ਵਜੋਂ ਸੂਚੀ ਵਿੱਚ ਦਾਖਿਲ ਹੈ ਪਰ ਇਸ ਨੇ ਹਾਲ ਹੀ ਵਿੱਚ ਆਪਣੇ ਸਟੋਰ ਬੰਦ ਕਰਨ ਦੀ ਘੋਸ਼ਣਾ ਵੀ ਕੀਤੀ ਹੈ।
ਜਿੱਥੋਂ ਤੱਕ ਸਵਾਲ ਹੈ ਆਨਲਾਈਨ ਖਰੀਦਦਾਰੀ ਦਾ ਤਾਂ ਇਸ ਮਾਮਲੇ ਵਿੱਚ ਕੈਨੇਡੀਅਨ ਤੇਜ਼ੀ ਨਾਲ ਉੱਪਰ ਜਾ ਰਹੇ ਹਨ। ਬ੍ਰੈਂਡਸਪਾਰਕ ਅਨੁਸਾਰ, ਦਸਾਂ ਵਿੱਚੋਂ ਸੱਤ ਕੈਨੇਡੀਅਨ ਹਰ ਮਹੀਨੇ ਆਨਲਾਈਨ ਖਰੀਦਦਾਰੀ ਕਰਦੇ ਹਨ। ਉਮੀਦ ਜਤਾਈ ਜਾ ਰਹੀ ਹੈ ਕਿ ਆਨਲਾਈਨ ਖਰੀਦਦਾਰ ਆਉਣ ਵਾਲੇ ਸਾਲ ਵਿੱਚ ਖਰੀਦਦਾਰੀ ਦਾ ਇੱਕ ਵੱਡਾ ਹਿੱਸਾ ਬਣ ਜਾਣਗੇ।
ਇੱਥੇ ਜ਼ਿਕਰਯੋਗ ਹੈ ਕਿ ਔਨਲਾਈਨ ਸ਼ਾਪਿੰਗ ਦੀ ਜਦੋਂ ਗੱਲ ਆਉਂਦੀ ਹੈ ਤਾਂ ਐਮਾਜ਼ਾਨ ਦਾ ਨਾਂਅ ਸਭ ਤੋਂ ਉੱਪਰ ਪਾਇਆ ਜਾਂਦਾ ਹੈ।
ਪਹਿਲੀ ਵਾਰ, ਬ੍ਰਾਂਡਸ ਸਪਾਰਕ ਦੀਆਂ ਨਵੀਆਂ ਸ਼੍ਰੇਣੀਆਂ ਦਿਖਾਉਂਦੀਆਂ ਹਨ ਕਿ ਵੇਸਟਜੇਟ ਕੈਨੇਡੀਅਨ ਏਅਰਲਾਈਨ ਬ੍ਰਾਂਡਾਂ ਵਿੱਚ ਸਭ ਤੋਂ ਉੱਪਰ ਹੈ, ਟੇਲਅਸ ਮੋਬਾਈਲ ਟੈਲੀਕਾਮ ਸ਼੍ਰੇਣੀ ਵਿੱਚ ਜੇਤੂ ਹੀ ਅਤੇ ਆਰ.ਬੀ.ਸੀ. ਅਤੇ ਟੀ.ਡੀ. ਬੈਂਕਿੰਗ ਖੇਤਰ ਵਿੱਚ ਚੋਟੀ 'ਤੇ ਹਨ। ਬ੍ਰੈਂਡਸਪਾਰਕ ਦੁਆਰਾ 2017 ਦੇ ਇਹ ਵਿਜੇਤਾਵਾਂ ਨੂੰ ਚੁਣਨ ਲਈ ਇਸ ਸਾਲ 5000 ਤੋਂ ਵੱਧ ਲੋਕਾਂ 'ਤੇ ਸਰਵੇਖਣ ਕੀਤਾ ਗਿਆ ਸੀ।