ਇਮਰਾਨ ਖ਼ਾਨ ਨੇ 'ਪੀਰਨੀ' ਨਾਲ ਕਰਵਾਇਆ ਤੀਜਾ ਵਿਆਹ

ਖ਼ਬਰਾਂ, ਕੌਮਾਂਤਰੀ

ਲਾਹੌਰ, 19 ਫ਼ਰਵਰੀ : ਪਾਕਿਸਤਾਨ ਦੀ ਪ੍ਰਮੁੱਖ ਤਹਿਰੀਕ-ਏ-ਇਨਸਾਫ਼ ਪਾਰਟੀ ਦੇ ਮੁਖੀ ਤੇ ਸਾਬਕਾ ਕ੍ਰਿਕਟਰ ਇਮਰਾਨ ਖ਼ਾਨ ਇਨ੍ਹੀਂ ਦਿਨੀਂ ਅਪਣੇ ਤੀਜੇ ਵਿਆਹ ਕਾਰਨ ਚਰਚਾ ਵਿਚ ਹਨ। ਉਸ ਨੇ ਧਾਰਮਕ ਗੁਰੂ ਬੁਸ਼ਰਾ ਮਨੇਕਾ ਨਾਲ ਲਾਹੌਰ ਵਿਚ ਨਿਕਾਹ ਕੀਤਾ ਹੈ। ਬੁਸ਼ਰਾ ਨਾਲ ਉਸ ਦੀ ਮੁਲਾਕਾਤ ਤਿੰਨ ਸਾਲ ਪਹਿਲਾਂ ਹੋਈ ਸੀ। ਬੁਸ਼ਰਾ ਨੇ ਭਵਿੱਖਬਾਣੀ ਕੀਤੀ ਸੀ ਕਿ ਤੀਜੇ ਵਿਆਹ ਮਗਰੋਂ ਇਮਰਾਨ ਦੇਸ਼ ਦੇ ਪ੍ਰਧਾਨ ਮੰਤਰੀ ਬਣਨਗੇ। ਇਮਰਾਨ ਨੇ ਭਵਿੱਖਬਾਣੀ ਕਰਨ ਵਾਲੀ 'ਪੀਰ' ਬੁਸ਼ਰਾ ਨਾਲ ਹੀ ਵਿਆਹ ਕਰ ਲਿਆ।