ਇਨ੍ਹਾਂ 5 ਹੈਕਰਾਂ ਤੋਂ ਪੂਰੀ ਦੁਨੀਆ ਖਾਂਦੀ ਹੈ ਖ਼ੌਫ਼, ਨਾਸਾ ਅਤੇ ਐੱਫਬੀਆਈ ਨੂੰ ਵੀ ਬਣਾ ਚੁੱਕੇ ਨਿਸ਼ਾਨਾ (hackers)

ਖ਼ਬਰਾਂ, ਕੌਮਾਂਤਰੀ

ਕੰਪਿਊਟਰ ਨੇ ਮਨੁੱਖ ਦੀ ਬਦਲ ਦਿੱਤੀ ਹੈ। ਹੁਣ ਇਹ ਸਾਡੀ ਜ਼ਿੰਦਗੀ ਦੀ ਆਮ ਲੋੜ ਬਣ ਚੁੱਕਿਆ ਹੈ। ਹੁਣ ਉਂਗਲੀਆਂ ਦੇ ਦਮ ‘ਤੇ ਸਾਰੇ ਕੰਮ ਕੀਤੇ ਜਾ ਸਕਦੇਹ ਨ। ਇੱਕ ਪਾਸੇ ਜਿੱਥੇ ਕੰਪਿਊਅਰ ਨੇ  ਨੂੰ ਆਸਾਨ ਬਣਾ ਦਿੱਤਾ ਤਾਂ ਉਥੇ ਕਿਸੇ ਦੀ ਜ਼ਿੰਦਗੀ ਬਰਬਾਦ ਕਰ ਦਿੱਤੀ। ਜੀ ਹਾਂ, ਇਸ ਦੀ ਵਜ੍ਹਾ ਹੈ । ਕੰਪਿਊਟਰ ਦੀ ਵਰਤੋਂ ਕਰਦੇ ਸਮੇਂ ਹਰ ਕਿਸੇ ਨੂੰ ਡਰ ਲਗਦਾ ਹੈ ਕਿ ਸਾਡਾ ਸਿਸਟਮ ਵੀ ਹੈਕਿੰਗ ਦਾ ਸ਼ਿਕਾਰ ਨਾ ਹੋ ਜਾਵੇ। ਅੱਜ ਤੁਹਾਨੂੰ ਅਜਿਹੇ ਹੈਕਰਜ਼ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਨੇ ਅਜਿਹੇ ਕੰਮ ਕੀਤੇ ਹਨ ਜਿਸ ਨਾਲ ਸਾਰੇ ਹੈਰਾਨ ਹੋ ਗਏ।

 : ਇਸ ਹੈਕਰ ਨੇ ਅਜਿਹਾ ਕੰਮ ਕੀਤਾ ਸੀ, ਜਿਸ ਨਾਲ ਨਾਸਾ ਵੀ ਹੈਰਾਨ ਰਹਿ ਗਿਆ ਸੀ। ਐੱਨਵਾਈਟਾਈਮਜ਼ ਦੀ ਖ਼ਬਰ ਮੁਤਾਬਕ ਜੋਨਾਥਨ ਨੇ ਅਮਰੀਕੀ ਸਰਕਾਰ ਦੇ ਡਾਟਾਬੇਸ ਤੱਕ ਪਹੁੰਚ ਕੇ ਨਾਸਾ ਦੇ ਨੈੱਟਵਰਕ ਨਾਲ ਪੁਲਾੜ ਸਟੇਸ਼ਨ ਦੇ ਅਪਰੇਸ਼ਨ ਦੀਆਂ ਸਾਰੀਆਂ ਜਾਣਕਾਰੀਆਂ ਕੱਢ ਲਈਆ ਸਨ। ਜਿਸ ਤੋਂ ਬਾਅਦ ਨਾਸਾ ਨੂੰ ਆਪਣਾ ਨੈੱਟਵਰਕ 3 ਹਫ਼ਤੇ ਦੇ ਲਈ ਬੰਦ ਕਰਨਾ ਪਿਆ ਸੀ। ਜਿਸ ਤੋਂ ਬਾਅਦ ਉਹ ਪੁਲਿਸ ਦੇ ਹੱਥ ਆ ਗਿਾ। ਜੇਮਸ ‘ਤੇ ਕਈ ਗੰਭੀਰ ਦੋਸ਼ ਲਗਾਏ ਗਏ ਪਰ ਉਸ ਨੇ ਇਨ੍ਹਾਂ ਦੋਸ਼ਾਂ ਨੂੰ ਸਾਫ਼ ਇਨਕਾਰ ਕਰ ਦਿੱਤਾ ਅਤੇ ਆਤਮ ਹੱਤਿਆ ਕਰ ਲਈ।

ਰਿਆਨ ਕਾਲਿਨਸ : ਇਸ ਹੈਕਰ ਨੂੰ ਸਭ ਤੋਂ ਖ਼ਤਰਨਾਕ ਹੈਕਰ ਮੰਨਿਆ ਗਿਆ ਹੈ। ਵਾਸ਼ਿੰਗਟਨ ਟਾਈਮਜ਼ ਦੀ ਖ਼ਬਰ ਮੁਤਾਬਕ ਇਸ ਹੈਕਰ ਨੇ ਜੈਨੀਫਰ ਲਾਰੇਂਸ ਤੋਂ ਲੈ ਕੇ ਕੇਟ ਅਪਟਨ ਦੀ ਨਿਊਡ ਫੋਟੋ ਲੀਕ ਕੀਤੀ ਸੀ, ਜਿਸ ਦੇ ਲਈ ਉਸ ਨੂੰ ਸਜ਼ਾ ਵੀ ਦਿੱਤੀ ਗਈ ਸੀ। ਮੋਬਾਇਲ ਤੋਂ ਪ੍ਰਾਈਵੇਟ ਫੋਟੋ, ਮੈਸੇਜ਼ ਅਤੇ ਵੀਡੀਓ ਕੱਢਣ ਵਿਚ ਮਾਹਿਰ ਹੈ। ਉਹ ਆਈਫੋਨ ਅਤੇ ਗੂਗਲ ਦੇ ਪਾਸਵਰਡ ਨੂੰ ਹੈਕ ਕਰਕੇ ਜ਼ਰੂਰੀ ਜਾਣਕਾਰੀਆਂ ਕੱਢਣ ਵਿਚ ਮਾਹਿਰ ਹੈ। ਜਿਸ ਤੋਂ ਹਰ ਕੋਈ ਖੌਫ਼ ਖਾਂਦਾ ਹੈ।

ਅਲਬਰਟ ਗੋਂਗਜਾਲੇਜ : ਇਹ ਇੱਕ ਅਜਿਹਾ ਹੈਕਰ ਹੈ ਜਿਸ ਨੇ ਕਰੋੜਾਂ ਲੋਕਾਂ ਨੂੰ ਕੰਗਾਲ ਬਣਾ ਦਿੱਤਾ ਸੀ। ਇੱਕ ਖ਼ਬਰ ਮੁਤਾਬਕ ਗੋਂਜਾਲੇਜ ਦੇ ਕੋਲ 17 ਕਰੋੜ ਲੋਕਾਂ ਦੇ ਕ੍ਰੈਡਿਟ ਕਾਰਡ ਦੀ ਡਿਟੇਲ ਸੀ, ਜਿਸ ਨੂੰ ਵੇਚ ਕੇ ਉਸ ਨੇ ਕਰੋੜਾਂ ਕਮਾਏ। ਇਹੀ ਨਹੀਂ ਉਹ ਫਰਜ਼ੀ ਪਾਸਪੋਰਟ, ਹੈਲਥ ਇੰਸ਼ੋਰੈਂਸ ਕਾਰਡ ਅਤੇ ਬਰਥ ਸਰਟੀਫਿਕੇਟ ਵਰਗੇ ਦਸਤਾਵੇਜ਼ ਵੀ ਬਣਾਉਂਦਾ ਸੀ। ਜਿਸ ਦੇ ਲਈ ਉਸ ਨੂੰ 20-20 ਸਾਲ ਦੀ ਸਜ਼ਾ ਸੁਣਾਹੀ ਗਈ ਹੈ। ਉਸ ਦੀਆਂ ਇਹ ਸਜ਼ਾਵਾਂ ਨਾਲ-ਨਾਲ ਚੱਲ ਰਹੀਆਂ ਹਨ।

ਕੇਵਿਨ ਮਿਟਨਿਕ : ਇਸ ਨੂੰ ਅਮਰੀਕਾ ਦਾ ਸਭ ਤੋਂ ਖ਼ਤਰਨਾਕ ਸਾਈਬਰ ਕ੍ਰਿਮੀਨਲ ਮੰਨਿਆ ਜਾਂਦਾ ਹੈ। ਉਹ ਵੱਡੇ ਤੋਂ ਵੱਡੇ ਸੀਕ੍ਰੇਟ ਪ੍ਰੋਜੈਕਟ ਨੂੰ ਵੀ ਹੈਕ ਕਰ ਲਿਆ ਕਰਦਾ ਸੀ। ਕੇਵਿਨ ਨੇ ਅਮਰੀਕਾ ਦੇ ਨੈਸ਼ਨਲ ਸਕਿਓਰਟੀ ਐਲਰਟ ਪ੍ਰੋਗਰਾਮ ਵਿਚ ਸੰਨ੍ਹ ਲਗਾਈ। ਨਾਲ ਹੀ ਕਾਰਪੋਰੇਟ ਸੀਕ੍ਰੇਟ ਦੀ ਫਾਈਲ ਵੀ ਆਸਾਨੀ ਨਾਲ ਖੋਲ੍ਹ ਲਈ ਸੀ।

ਜਿਸ ਦੇ ਲਈ ਉਸ ਨੂੰ 25 ਸਾਲ ਦੇ ਲਈ ਜੇਲ੍ਹ ਭੇਜ ਦਿੱਤਾ ਗਿਆ। ਇਸ ਤੋਂ ਬਾਅਦ ਉਹ ਕੰਸਟੈਂਟ ਬਣ ਗਿਆ ਅਤੇ ਹੁਣ ਉਹ ਸਾਈਬਰ ਸਕਿਓਰਟੀ ਨੂੰ ਨਵੀਂ ਦਿਸ਼ਾ ਵਿਚ ਲਿਜਾਣ ਲਈ ਕੰਮ ਕਰ ਰਿਹਾ ਹੈ। ਦੱਸ ਦੇਈਏ ਕਿ ਕੇਵਿਨ ‘ਤੇ ਦੋ ਹਾਲੀਵੁੱਡ ਫਿਲਮ ਵੀ ਬਣ ਚੁੱਕੀ ਹੈ।

ਕੇਵਿਨ ਪਾਲਸਨ : ਇਸ ਹੈਕਰ ਨੇ ਇੱਕ ਰੇਡੀਓ ਸਟੇਸ਼ਨ ਦਾ ਸਿਸਟਮ ਹੈਕ ਕਰ ਲਿਆ ਸੀ ਅਤੇ ਸ਼ੋਅ ਜਿੱਤ ਸੀ। ਸ਼ੋਅ ਵਿਚ ਜਿੱਤਣ ਤੋਂ ਬਾਅਦ ਉਸ ਨੂੰ ਪੋਰਸ਼ ਕਾਰ ਮਿਲੀ ਸੀ। ਜਿਸ ਤੋਂ ਬਾਅਦ ਐੱਫਬੀਆਈ ਦੀ ਨਜ਼ਰ ਉਸ ‘ਤੇ ਪੈ ਗਈ ਸੀ।

ਇਸ ਤੋਂ ਬਾਅਦ ਉਸ ਨੇ ਐੱਫਬੀਆਈ ਨੂੰ ਵੀ ਨਹੀਂ ਛੱਡਿਆ ਅਤੇ ਉਨ੍ਹਾਂ ਦੇ ਸਿਸਟਮ ਨੂੰ ਵੀ ਹੈਕ ਕਰ ਲਿਆ ਸੀ। ਇਸ ਤੋਂ ਬਾਅਦ ਉਸ ਨੂੰ 51 ਹਫ਼ਤੇ ਦੀ ਸਜ਼ਾ ਸੁਣਾਈ ਗਈ। ਬਾਹਰ ਆਉਣ ਤੋਂ ਬਾਅਦ ਉਹ ਪੱਤਰਕਾਰ ਬਣ ਗਿਆ ਅਤੇ ਹੁਣ ਉਹ ਅਮਰੀਕਨ ਪੁਲਿਸ ਦੀ ਮਦਦ ਕਰਦਾ ਹੈ।