ਇਨ੍ਹਾਂ 7 ਦੇਸ਼ਾਂ 'ਚ ਭਾਰਤੀ ਲਾਇਸੈਂਸ 'ਤੇ ਚਲਾ ਸਕਦੇ ਹੋ ਕਾਰ

ਖ਼ਬਰਾਂ, ਕੌਮਾਂਤਰੀ

ਜੇਕਰ ਤੁਸੀਂ ਵਿਦੇਸ਼ 'ਚ ਵੀ ਕਾਰ ਚਲਾਉਣ ਦਾ ਲੁਤਫ਼ ਲੈਣਾ ਚਾਹੁੰਦੇ ਹੋ, ਤਾਂ ਅਜਿਹੇ ਕਈ ਦੇਸ਼ ਹਨ ਜਿੱਥੇ ਤੁਹਾਡੀ ਇਹ ਖਾਹਿਸ਼ ਪੂਰੀ ਹੋ ਸਕਦੀ ਹੈ। ਤੁਸੀਂ ਭਾਰਤੀ ਲਾਇਸੈਂਸ ਦੇ ਨਾਲ ਉੱਥੇ ਵੀ ਡਰਾਇਵਿੰਗ ਦਾ ਮਜ਼ਾ ਲੈ ਸਕਦੇ ਹੋ। ਇੱਥੇ ਅਸੀਂ ਅਜਿਹੇ ਹੀ 7 ਦੇਸ਼ਾਂ ਦੇ ਬਾਰੇ ਵਿਚ ਦੱਸ ਰਹੇ ਹਾਂ।

ਜਰਮਨੀ 

ਤੁਸੀਂ ਜਰਮਨੀ ਵਿਚ ਜਾਓ ਤਾਂ ਲਾਂਗ ਡਰਾਇਵਿੰਗ ਦਾ ਮਜ਼ਾ ਜ਼ਰੂਰ ਲਵੋ। ਇੱਥੇ ਤੁਸੀਂ ਭਾਰਤੀ ਲਾਇਸੈਂਸ ਦੇ ਨਾਲ ਡਰਾਇਵਿੰਗ ਕਰ ਸਕਦੇ ਹੋ। ਇੱਥੇ ਡਰਾਇਵਿੰਗ ਲਈ ਇੰਟਰਨੈਸ਼ਨਲ ਡਰਾਇਵਿੰਗ ਪਰਮਿਟ ਜ਼ਰੂਰੀ ਨਹੀਂ ਹੈ।

ਆਸਟ੍ਰੇਲੀਆ

ਨਿਊ ਸਾਊਥ ਵੇਲਸ, ਕਵੀਂਸਲੈਂਡ, ਸਾਊਥ ਆਸਟ੍ਰੇਲੀਆ ਅਤੇ ਆਸਟ੍ਰੇਲੀਆ ਕੈਪਿਟਲ ਟੈਰਿਟਰੀ ਵਿਚ ਹੀ ਭਾਰਤੀ ਵੈਲਿਡ ਡਰਾਇਵਿੰਗ ਲਾਇਸੈਂਸ ਨਾਲ ਡਰਾਇਵਿੰਗ ਕੀਤੀ ਜਾ ਸਕਦੀ ਹੈ। ਤੁਹਾਡੇ ਕੋਲ ਸਹੀ ਡਰਾਇਵਿੰਗ ਲਾਇਸੈਂਸ ਹੈ, ਤਾਂ ਹੀ ਤੁਸੀਂ ਆਸਟ੍ਰੇਲੀਆ ਵਿਚ ਗੱਡੀ ਚਲਾ ਸਕਦੇ ਹੋ।

ਸਵਿਟਜ਼ਰਲੈਂਡ

ਐਲਪਸ ਦੀ ਕ੍ਰਿਸਟਲ ਕਲੀਅਰ ਨਦੀ ਅਤੇ ਕਦੇ ਨਾ ਖਤਮ ਹੋਣ ਵਾਲੇ ਰੋਡ। ਇੱਥੇ ਕਾਰ ਨਾਲ ਇਨ੍ਹਾਂ ਪਹਾੜਾਂ ਉਤੇ ਘੁੰਮਣਾ ਕਿਸੇ ਸੁਪਨੇ ਵਰਗਾ ਹੈ। ਇੱਥੇ ਤੁਸੀਂ ਭਾਰਤੀ ਡਰਾਇਵਿੰਗ ਲਾਇਸੈਂਸ ਦੇ ਨਾਲ ਇਕ ਸਾਲ ਤੱਕ ਗੱਡੀ ਚਲਾ ਸਕਦੇ ਹੋ। ਯਾਨੀ ਕਾਰ ਡਰਾਇਵ ਕਰਨ ਲਈ ਭਾਰਤੀ ਡਰਾਇਵਿੰਗ ਲਾਇਸੈਂਸ ਸਵਿਟਜ਼ਰਲੈਂਡ ਵਿਚ ਇਕ ਸਾਲ ਲਈ ਪ੍ਰਮਾਣਕ ਹੋਵੇਗਾ।

ਦੱਖਣੀ ਅਫਰੀਕਾ

ਜਿਆਦਾਤਰ ਟ੍ਰੈਵਲਰ ਦੱਖਣੀ ਅਫਰੀਕਾ ਵਿਚ ਬਾਏ ਰੋਡ ਘੁੰਮਣਾ ਚਾਹੁੰਦੇ ਹਨ। ਦੱਖਣੀ ਅਫਰੀਕਾ ਵਿਚ ਭਾਰਤੀ ਡਰਾਇਵਿੰਗ ਲਾਇਸੈਂਸ ਦੇ ਨਾਲ ਇਕ ਸਾਲ ਤੱਕ ਕਾਰ ਡਰਾਇਵ ਕਰ ਸਕਦੇ ਹੋ। ਇੰਡੀਅਨ ਡਰਾਇਵਿੰਗ ਲਾਇਸੈਂਸ ਇੰਗਲਿਸ਼ ਵਿਚ ਹੋਣਾ ਚਾਹੀਦਾ ਹੈ। ਇਸ ਵਿਚ ਤੁਹਾਡੀ ਫੋਟੋ ਅਤੇ ਸਾਇਨ ਹੋਣਾ ਚਾਹੀਦਾ ਹੈ।

ਨਾਰਵੇ

ਨਾਰਵੇ ਵਿਚ ਭਾਰਤੀ ਡਰਾਇਵਿੰਗ ਲਾਇਸੈਂਸ ਦੇ ਨਾਲ ਤਿੰਨ ਮਹੀਨੇ ਤੱਕ ਕਾਰ ਡਰਾਇਵ ਕਰ ਸਕਦੇ ਹੋ। ਨਾਰਵੇ ਵਿਚ ਭਾਰਤੀਆਂ ਨੂੰ ਤਿੰਨ ਮਹੀਨੇ ਤੱਕ ਹੀ ਆਪਣੇ ਡਰਾਇਵਿੰਗ ਲਾਇਸੈਂਸ ਦੇ ਨਾਲ ਇਜਾਜ਼ਤ ਮਿਲਦੀ ਹੈ।

ਇੰਗਲੈਂਡ

ਇੱਥੇ ਭਾਰਤੀ ਡਰਾਇਵਿੰਗ ਲਾਇਸੈਂਸ ਦੇ ਨਾਲ ਤੁਸੀਂ ਇਕ ਸਾਲ ਤਕ ਕਾਰ ਡਰਾਇਵ ਕਰ ਸਕਦੇ ਹੋ। ਹਾਲਾਂਕਿ, ਇੱਥੇ ਸਿਰਫ ਤੁਸੀਂ ਛੋਟੀ ਕਾਰ ਅਤੇ ਬਾਇਕ ਹੀ ਆਪਣੇ ਲਾਇਸੈਂਸ ਨਾਲ ਚਲਾ ਪਾਓਗੇ।

ਅਮਰੀਕਾ (ਰਾਇਟ ਸਾਇਡ ਡਰਾਇਵਿੰਗ)

ਅਮਰੀਕਾ ਵਿਚ ਤੁਸੀਂ ਭਾਰਤ ਦੇ ਡਰਾਇਵਿੰਗ ਲਾਇਸੈਂਸ ਦੇ ਨਾਲ ਡਰਾਇਵਿੰਗ ਕਰ ਸਕਦੇ ਹੋ। ਪਰ ਇਸਦੇ ਲਈ ਜਰੂਰੀ ਹੈ ਕਿ ਤੁਹਾਡਾ ਡਰਾਇਵਿੰਗ ਲਾਇਸੈਂਸ ਸਹੀ ਹੋਵੇ ਅਤੇ ਇੰਗਲਿਸ਼ ਵਿਚ ਬਣਿਆ ਹੋਵੇ। ਅਮਰੀਕਾ ਵਿਚ ਭਾਰਤੀ ਡਰਾਇਵਿੰਗ ਲਾਇਸੈਂਸ ਨਾਲ ਇਕ ਸਾਲ ਤੱਕ ਕਾਰ ਡਰਾਇਵ ਕਰ ਸਕਦੇ ਹੋ। ਜੇਕਰ ਅਜਿਹਾ ਨਹੀਂ ਹੈ ਤਾਂ ਤੁਹਾਨੂੰ ਇੰਟਰਨੈਸ਼ਨਲ ਡਰਾਇਵਿੰਗ ਪਰਮਿਟ ਬਣਵਾਉਣੀ ਪਵੇਗੀ।