ਅਕਸਰ ਗਰੀਬ ਲੋਕਾਂ ਦਾ ਜੀਵਨ ਦੇਖਕੇ ਕਾਫੀ ਦੁੱੱਖ ਹੁੰਦਾ ਹੈ ।ਇਹ ਲੋਕ ਭੁੱੱਖੇ-ਭਾਣੇ ਝੋਪੜੀਆਂ ਵਿਚ ਰਹਿੰਦੇ ਹਨ ਤੇ ਕਈ ਲੋਕ ਤਾਂ ਝੋਪੜੀ ਵੀ ਨਹੀਂ ਬਣਾ ਸਕਦੇ ਤੇ ਸੜਕਾਂ ‘ਤੇ ਹੀ ਗੁਜਰ ਬਸਰ ਕਰਦੇ ਹਨ। ਪਰ ਕੀ ਤੁਸੀਂ ਕਦੀ ਅਜਿਹੇ ਲੋਕ ਦੇਖੇ ਹਨ ਜਿਨ੍ਹਾਂ ਨੂੰ ਮਜ਼ਬੂਰੀ ਵਿਚ ਪਿੰਜਰਿਆਂ ਵਿਚ ਰਹਿਣਾ ਪਵੇ। ਇਥੇ ਗੱੱਲ ਕੀਤੀ ਜਾ ਰਹੀ ਹੈ ਚੀਨ ਦੇ ਹਾਂਗਕਾਂਗ ਸ਼ਹਿਰ ਦੀ ਜੋ ਕਾਫੀ ਮਹਿਂਗਾ ਸ਼ਹਿਰ ਹੈ ਤੇ ਇਸਦੇ ਲੋਕ ਕਾਫੀ ਗਰੀਬ ਹਨ।
ਹਲਾਤ ਇਨੇ ਮਾੜੇ ਹਨ ਕਿ ਇਹ ਲੋਕ ਉਪਨੇ ਵਿਚ ਵੀ ਘਰ ਦਾ ਸੁਪਨਾ ਨਹੀਂ ਦੇਖ ਸਕਦੇ।ਇਹ ਲੋਕ ਜਾਨਵਰਾਂ ਦੀ ਤਰ੍ਹਾਂ ਪਿੰਜਰਿਆਂ ‘ਚ ਰਹਿਣ ਨੂੰ ਮਜ਼ਬੂਰ ਹਨ। ਇਹ ਲੋਕ ਲੋਹੇ ਦੇ ਪਿੰਜਰੇ ‘ਚ ਰਹਿੰਦੇ ਹਨ। ਅਜੀਬ ਗੱੱਲ ਤਾਂ ਇਹ ਹੈ ਕਿ ਇਨ੍ਹਾਂ ਗਰੀਬ ਲੋਕਾਂ ਨੂੰ ਇਹ ਪਿੰਜਰੇ ਵੀ ਆਸਾਨੀ ਨਾਲ ਨਹੀਂ ਮਿਲਦੇ। ਉਨ੍ਹਾਂ ਨੂੰ ਇਸ ਪਿੰਜਰੇ ‘ਚ ਰਹਿਣ ਦੇ ਲਈ ਕੀਮਤ ਦੈਣੀ ਪੈਂਦੀ ਹੈ। ਕਿਹਾ ਜਾਂਦਾ ਹੈ ਕਿ ਇਸ ਪਿੰਜਰੇ ਦੀ ਕੀਮਤ ਲੱਗਪਗ 11 ਹਜ਼ਾਰ ਰੁਪਏ ਹੈ।
ਇੰਨ੍ਹਾਂ ਪਿੰਜਰਿਆਂ ਨੂੰ ਪੁਰਾਣੇ ਘਰਾਂ ‘ਚ ਰੱਖਿਆ ਗਿਆ ਹੈ ਜਿਨ੍ਹਾਂ ਦੀ ਹਾਲਤ ਬਹੁਤ ਖ਼ਸਤਾ ਹੁੰਦੀ ਹੈ। ਤੁਹਾਨੂੰ ਦੱਸ ਦਈਏ ਕਿ ਹਾਂਗਕਾਂਗ ‘ਚ ਕਰੀਬ 1 ਲੱਖ ਲੋਕ ਇਸ ਤਰ੍ਹਾਂ ਹੀ ਪਿੰਜਰੇ ‘ਚ ਰਹਿਣ ਦੇ ਲਈ ਮਜ਼ਬੂਰ ਹਨ। ਇਨ੍ਹਾਂ ਪਿੰਜਰਿਆਂ ਦਾ ਸਾਈਜ਼ ਵੀ ਪਹਿਲਾਂ ਤੋਂ ਤਹਿ ਹੁੰਦਾ ਹੈ। ਇੱਕ ਅਪਾਰਟਮੇਂਟ ‘ਚ 100 ਲੋਕ ਰਹਿੰਦੇ ਹਨ। ਇਨ੍ਹਾਂ ਦੀ ਪਰੇਸ਼ਾਨੀ ਉਸ ਸਮੇਂ ਵੱਧ ਜਾਂਦੀ ਹੈ ਜਦੋਂ ਇੱਕ ਅਪਾਰਟਮੇਂਟ ‘ਚ ਦੋ ਹੀ ਟਾਇਲਟ ਉਪਲੱਬਧ ਹੁੰਦੇ ਹਨ।
ਇਨ੍ਹ ਲੋਕਾਂ ਨੂੰ ਬਹੁਤ ਹੀ ਤੰਗੀ ਦਾ ਸਾਹਮਣਾ ਕਰਨਾ ਪੈਂਦਾ ਹੈ।ਜਿਥੇ ਆਮ ਲੋਕ ਰਹਿਣ ਦਾ ਸੋਚ ਵੀ ਨਹੀਂ ਸਕਦੇ ਉਥੇ ਹੀ ਇਹ ਲੋਕ ਜਾਨਵਰਾਂ ਦੀ ਤਰ੍ਹਾਂ ਇਨ੍ਹਾਂ ਪਿੰਜਰਿਆਂ ਵਿਚ ਰਹਿੰਦੇ ਹਨ।