ਇਰਾਕ: ਇੱਕ ਹੀ ਦਿਨ ਫ਼ਾਂਸੀ 'ਤੇ ਲਟਕਾਏ ਗਏ ਅਲਕਾਇਦਾ ਅਤੇ IS ਦੇ 38 ਅੱਤਵਾਦੀ

ਖ਼ਬਰਾਂ, ਕੌਮਾਂਤਰੀ

ਬਗਦਾਦ: ਇਰਾਕ ਵਿੱਚ ਵੀਰਵਾਰ ਨੂੰ 38 ਸੁੰਨੀ ਅੱਤਵਾਦੀਆਂ ਨੂੰ ਫ਼ਾਂਸੀ ਉੱਤੇ ਲਟਕਾ ਦਿੱਤਾ ਗਿਆ। ਇਨ੍ਹਾਂ ਨੂੰ ਅੱਤਵਾਦ ਦੇ ਮਾਮਲਿਆਂ ਵਿੱਚ ਮੌਤ ਦੀ ਸਜਾ ਮਿਲੀ ਸੀ।

ਨਿਆਂ ਮੰਤਰਾਲੇ ਦੇ ਅਨੁਸਾਰ, ਇਨ੍ਹਾਂ ਅੱਤਵਾਦੀਆਂ ਨੂੰ ਦੱਖਣ ਇਰਾਕ ਦੇ ਨਸੀਰਿਆ ਸ਼ਹਿਰ ਦੀ ਇੱਕ ਜੇਲ੍ਹ ਵਿੱਚ ਫ਼ਾਂਸੀ ਦਿੱਤੀ ਗਈ। ਇਸਤੋਂ ਪਹਿਲਾਂ 24 ਸਤੰਬਰ ਨੂੰ 42 ਅੱਤਵਾਦੀਆਂ ਨੂੰ ਫ਼ਾਂਸੀ ਦਿੱਤੀ ਗਈ ਸੀ। ਉਨ੍ਹਾਂ ਨੂੰ ਸੁਰੱਖਿਆ ਬਲਾਂ ਦੇ ਮੈਬਰਾਂ ਦੀ ਹੱਤਿਆ ਅਤੇ ਕਾਰ ਬੰਬ ਧਮਾਕਿਆਂ ਲਈ ਇਹ ਸਜਾ ਮਿਲੀ ਸੀ।