ਇਰਮਾ ਤੂਫਾਨ ਦੀ ਚਿਤਾਵਨੀ ਦੇ ਬਾਵਜੂਦ ਫਲੋਰੀਡਾ 'ਚ ਹੀ ਰੁਕੇ ਭਾਰਤੀ ਅਮਰੀਕੀ

ਖ਼ਬਰਾਂ, ਕੌਮਾਂਤਰੀ

ਵਾਸ਼ਿੰਗਟਨ: ਫਲੋਰੀਡਾ ਦੇ ਤੱਟੀ ਇਲਾਕਿਆਂ ਵਿੱਚ ਐਤਵਾਰ ਨੂੰ ਇਰਮਾ ਤੂਫਾਨ ਪੁੱਜਣ ਦੀ ਸੰਭਾਵਨਾ ਦੇ ਬਾਵਜੂਦ ਵੱਡੀ ਗਿਣਤੀ ਵਿੱਚ ਭਾਰਤੀ ਅਮਰੀਕੀਆਂ ਨੇ ਉਥੇ ਹੀ ਰੁਕਣ ਦਾ ਫੈਸਲਾ ਕੀਤਾ ਹੈ। ਹਾਲਾਂਕਿ ਅਮਰੀਕੀ ਅਧਿਕਾਰੀਆਂ ਨੇ ਲਾਜ਼ਮੀ ਰੂਪ ਨਾਲ ਇਸ ਜਗ੍ਹਾ ਨੂੰ ਖਾਲੀ ਕਰਨ ਦੀ ਚਿਤਾਵਨੀ ਦਿੱਤੀ ਹੈ।

ਫਲੋਰੀਡਾ ਵਿੱਚ ਵੱਡੀ ਗਿਣਤੀ ਵਿੱਚ ਭਾਰਤੀ ਅਮਰੀਕੀਆਂ ਦੇ ਹੋਟਲ ਹਨ ਅਤੇ ਆਫ਼ਤ ਦੀ ਇਸ ਘੜੀ ਵਿੱਚ ਉਨ੍ਹਾਂ ਨੇ ਜਰੂਰਤਮੰਦਾਂ ਲਈ ਉਨ੍ਹਾਂ ਨੂੰ ਖੋਲ ਦਿੱਤਾ ਹੈ। ਇਸੇ ਤਰ੍ਹਾਂ ਮੰਦਿਰਾਂ ਅਤੇ ਸਮੁਦਾਇਕ ਸਥਾਨਾਂ ਵਿੱਚ ਵੀ ਜਰੂਰਤਮੰਦਾਂ ਨੂੰ ਸ਼ਰਨ ਦਿੱਤੀ ਜਾ ਰਹੀ ਹੈ। ਇੱਥੇ ਤੱਕ ਕਿ ਬੈਂਕਵੇਟ ਹਾਲਸ ਦਾ ਇਸਤੇਮਾਲ ਵੀ ਆਪਣੇ ਘਰਾਂ ਤੋਂ ਵਿਸਥਾਪਿਤ ਲੋਕਾਂ ਨੂੰ ਸ਼ਰਨ ਦੇਣ ਲਈ ਕੀਤਾ ਜਾ ਰਿਹਾ ਹੈ।