ਤੂਫਾਨ 'ਇਰਮਾ' ਤੋਂ ਪ੍ਰਭਾਵਿਤ ਕੈਰੇਬੀਆਈ ਟਾਪੂ ਤੋਂ ਘੱਟੋਂ-ਘੱਟ 170 ਭਾਰਤੀਆਂ ਨੂੰ ਸੁਰੱਖਿਅਤ ਕੱਢ ਕੇ ਭਾਰਤ ਸਰਕਾਰ ਵਲੋਂ ਮੁਹੱਈਆ ਕਰਵਾਏ ਗਏ ਵਿਸ਼ੇਸ਼ ਜਹਾਜ਼ਾਂ ਜ਼ਰੀਏ ਕੈਰੇਬੀਆਈ ਟਾਪੂ ਕਿਊਰਾਕਾਓ ਪਹੁੰਚਾਇਆ ਗਿਆ ਹੈ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਦੱਸਿਆ ਕਿ ਵੈਨੇਜ਼ੂਏਲਾ 'ਚ ਭਾਰਤੀ ਰਾਜਦੂਤ ਰਾਹੁਲ ਸ਼੍ਰੀਵਾਸਤਵ ਨੇ ਉਨ੍ਹਾਂ ਨੂੰ ਸੂਚਨਾ ਦਿੱਤੀ ਹੈ ਕਿ ਤੂਫਾਨ ਪ੍ਰਭਾਵਿਤ ਖੇਤਰ ਤੋਂ ਭਾਰਤੀਆਂ ਦੇ ਨਾਲ ਹੀ 60 ਹੋਰ ਲੋਕਾਂ ਨੂੰ ਵੀ ਕੱਢਿਆ ਗਿਆ ਹੈ।
ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਮੰਗਲਵਾਰ ਦੇਰ ਰਾਤ ਟਵਿੱਟਰ 'ਤੇ ਟਵੀਟ ਕੀਤਾ ਕਿ 110 ਭਾਰਤੀਆਂ ਅਤੇ ਭਾਰਤੀ ਮੂਲ ਦੇ ਲੋਕਾਂ ਨੂੰ ਸਿੰਟ ਮਾਰਟਿਨ ਤੋਂ ਕਿਊਕਾਰਾਓ ਪਹੁੰਚਾਇਆ ਗਿਆ ਹੈ। ਸੁਸ਼ਮਾ ਸਵਰਾਜ ਨੇ ਬੁੱਧਵਾਰ ਨੂੰ ਟਵੀਟ ਕਰ ਕੇ ਕਿਹਾ ਕਿ 60 ਭਾਰਤੀਆਂ ਨੂੰ ਸੁਰੱਖਿਅਤ ਲੈ ਕੇ ਦੂਜਾ ਜਹਾਜ਼ ਵੀ ਕਿਊਰਾਕਾਓ ਪਹੁੰਚ ਚੁੱਕਾ ਹੈ।
ਉਨ੍ਹਾਂ ਨੇ ਟਵੀਟ ਕੀਤਾ, ''ਰਾਹੁਲ ਸ਼੍ਰੀਵਾਸਤਵ ਨੇ ਸੂਚਿਤ ਕੀਤਾ ਹੈ ਕਿ ਸਿੰਟ ਮਾਰਟਿਨ ਤੋਂ 60 ਭਾਰਤੀਆਂ ਅਤੇ 30 ਹੋਰ ਲੋਕਾਂ ਨੂੰ ਲੈ ਕੇ ਦੂਜਾ ਜਹਾਜ਼ ਵੀ ਕਿਊਰਾਕਾਓ 'ਚ ਉਤਰ ਚੁੱਕਾ ਹੈ।'' ਫਰਾਂਸ ਅਤੇ ਨੀਂਦਰਲੈਂਡ ਵਲੋਂ ਉਠਿਆ ਇਹ ਤੂਫਾਨ ਰਸਤੇ ਵਿਚ ਸੀ, ਜਿਸ ਨੇ ਪਿਛਲੇ ਹਫਤੇ ਕੈਰੇਬੀਆਈ ਟਾਪੂ 'ਤੇ ਪਹੁੰਚ ਕੇ ਭਾਰੀ ਤਬਾਹੀ ਮਚਾਈ ਹੈ।