ਇਰਾਨ ਅਤੇ ਉੱਤਰ ਕੋਰੀਆ 'ਤੇ ਟਰੰਪ ਦੇ ਰੁਖ਼ ਨਾਲ ਹਿਲੇਰੀ ਨੂੰ ਇਤਰਾਜ਼

ਖ਼ਬਰਾਂ, ਕੌਮਾਂਤਰੀ

ਵਾਸ਼ਿੰਗਟਨ: ਅਮਰੀਕਾ ਵਿੱਚ ਡੈਮੋਕਰੇਟਿਕ ਪਾਰਟੀ ਦੇ ਨੇਤਾ ਅਤੇ ਸਾਬਕਾ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਇਰਾਨ ਦੇ ਨਾਲ ਹੋਏ ਪਰਮਾਣੂ ਸਮਝੌਤੇ ਨੂੰ ਤੋੜਨ ਦੇ ਬਿਆਨ ਨੂੰ ਖਤਰਨਾਕ ਦੱਸਿਆ ਹੈ। ਉਨ੍ਹਾਂ ਨੇ ਟਰੰਪ ਨੂੰ ਸਲਾਹ ਦਿੱਤੀ ਹੈ ਕਿ ਉਹ ਅਮਰੀਕਾ ਵੱਲੋਂ ਹੋਰ ਦੇਸ਼ਾਂ ਨੂੰ ਦਿੱਤੇ ਗਏ ਵਚਨ ਤੋਂ ਪਿੱਛੇ ਨਹੀਂ ਹਟੇ। ਹਿਲੇਰੀ ਨੇ ਉੱਤਰ ਕੋਰੀਆ ਦੀ ਸਮੱਸਿਆ ਤੋਂ ਨਿੱਬੜਨ ਦੇ ਟਰੰਪ ਦੇ ਤਰੀਕੇ ਉੱਤੇ ਵੀ ਇਤਰਾਜ਼ ਜਤਾਇਆ।