ਈਰਾਨ 'ਚ ਔਰਤ ਨੇ ਦੁਪੱਟਾ ਉਤਾਰਿਆ ਤਾਂ ਮਿਲੀ ਦੋ ਸਾਲ ਦੀ ਸਜ਼ਾ

ਖ਼ਬਰਾਂ, ਕੌਮਾਂਤਰੀ

ਤਹਿਰਾਨ: ਔਰਤਾਂ ਦੀ ਆਜ਼ਾਦੀ ਅਤੇ ਉਨ੍ਹਾਂ ਦੇ ਅਧਿਕਾਰਾਂ ਦੀ ਖ਼ਰਾਬ ਹਾਲਾਤ ਨੂੰ ਬਿਆਨ ਕਰਨ ਵਾਲੀ ਖ਼ਬਰ ਈਰਾਨ ਤੋਂ ਆਈ ਹੈ। ਜਿਥੇ ਇਕ ਔਰਤ ਨੂੰ ਸਿਰ ਤੋਂ ਦੁਪੱਟਾ ਉਤਾਰਨ ਦੇ ਜੁਰਮ 'ਚ ਦੋ ਸਾਲ ਦੀ ਸਜ਼ਾ ਸੁਣਾਈ ਗਈ। ਈਰਾਨ ਕੋਰਟ ਦੇ ਇਸ ਅਜੀਬੋ-ਗ਼ਰੀਬ ਫ਼ੈਸਲੇ ਤੋਂ ਬਾਅਦ ਉੱਥੇ ਔਰਤਾਂ ਦੀ ਆਜ਼ਾਦੀ ਅਤੇ ਖ਼ਰਾਬ ਹਾਲਾਤ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਈਰਾਨ 'ਚ ਔਰਤਾਂ 'ਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗੀਆਂ ਹਨ ਜਿਸ ਦੀ ਇਹ ਸਿਰਫ਼ ਇਕ ਝਲਕ ਹੈ।